ਵਾਰਡ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ : ਸਰਬਜੀਤ ਸਿੰਘ ਸਮਾਣਾ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਆਪਣੇ ਵਾਰਡ ਦੇ ਵਿਕਾਸ ਲਈ ਮੈਂ ਵਚਨ ਬੱਧ ਹਾਂ ਅਤੇ ਜਿਵੇਂ ਜਿਵੇਂ ਵਾਰਡ ਦੇ ਵਸਨੀਕ ਮੈਨੂੰ ਇਸ ਵਾਰਡ ਵਿੱਚ ਕੋਈ ਕੰਮ ਕਰਵਾਉਣ ਲਈ ਕਹਿੰਦੇ ਹਨ ਉਸਨੂੰ ਤੁਰੰਤ ਕਰਵਾਇਆ ਜਾਂਦਾ ਹੈ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਂੌਸਲਰ ਸਰਬਜੀਤ ਸਿੰਘ ਸਮਾਣਾ ਨੇ ਸਿਲਵੀ ਪਾਰਕ ਫੇਜ਼ 10 ਦੇ ਬਾਹਰ ਪੇਵਰ ਅਤੇ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਮੌਕੇ ਕੀਤਾ|
ਇਸ ਮੌਕੇ ਉਹਨਾਂ ਕਿਹਾ ਕਿ ਇਸ ਪਾਰਕ ਵਿੱਚ ਪਹਿਲਾਂ ਨਵੇਂ ਬਾਥਰੂਮ ਬਣਾਏ ਗਏ ਹਨ ਅਤੇ ਪਾਰਕ ਵਿੱਚ ਨਵਾਂ ਟਰੈਕ ਵੀ ਬਣਾਇਆ ਗਿਆ ਹੈ| ਲੋਕਾਂ ਦੀ ਸਹੁਲੀਅਤ ਲਈ ਇਸ ਪਾਰਕ ਅਤੇ ਵਾਰਡ ਦੇ ਸਾਰੇ ਇਲਾਕਿਆਂ ਦੀ ਨੁਹਾਰ ਹੀ ਬਦਲੀ ਜਾ ਰਹੀ ਹੈ|
ਇਸ ਮੌਕੇ ਮੋਹਨ ਸਿੰਘ ਪ੍ਰਧਾਨ ਮੰਦਰ ਫੇਜ਼ 10, ਐਨ ਆਰ ਸ਼ਰਮਾ, ਗਿਆਨ ਸਿੰਘ ਹਾਂਡਾ, ਗੁਰਬਚਨ, ਬੀ ਐਨ ਕੋਟਨਾਲਾ, ਰਾਮ ਲਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *