ਵਾਰਡ ਨੰਬਰ 10 ਵਿੱਚ ਪਾਰਕ ਨੰਬਰ 15 ਦੇ ਸੁੰਦਰੀਕਰਨ ਦਾ ਕੰਮ ਆਰੰਭ


ਐਸ ਏ ਐਸ ਨਗਰ, 5 ਦਸੰਬਰ (ਸ.ਬ.) ਰੈਜੀਡੈਂਟਸ  ਵੈਲਫੇਅਰ  ਫੋਰਮ (ਰਜਿ.)  ਫੇਜ਼ 7 ਦੇ ਪ੍ਰਧਾਨ ਸ੍ਰ. ਪ੍ਰੀਤਮ ਸਿੰਘ (ਰਿਟਾ ਪੀ ਸੀ ਐਸ) ਦੀ ਅਗਵਾਈ ਵਿੱਚ ਸੰਸਥਾ ਦਾ ਇੱਕ ਵਫਦ ਕਾਂਗਰਸੀ ਆਗੂ ਅਤੇ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਉਮੀਦਵਾਰ ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ ਅਤੇ ਉਹਨਾਂ ਨੂੰ ਫੇਜ਼ 7 (ਵਾਰਡ ਨੰਬਰ 10) ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ| 
ਇਸ ਸੰਬੰਧੀ ਜਾਣਕਾਰੀ ਦਿਦਿਆਂ ਸੀਨੀਅਰ  ਕਾਂਗਰਸੀ ਆਗੂ ਨਵਜੋਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਮੌਕੇ ਸ੍ਰ. ਅਮਰਜੀਤ ਸਿੰਘ ਜੀਤੀ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਕੰਮ ਸ਼ੁਰੂ ਕਰਨ ਹਿਦਾਇਤ ਦਿੱਤੀ ਅਤੇ ਵਾਰਡ ਨੰਬਰ 10 ਦੇ ਪਾਰਕ ਨੰਬਰ 15 ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ| ਇਸ ਮੌਕੇ ਰੈਜੀਡੈਂਟਸ  ਵੈਲਫੇਅਰ  ਫੋਰਮ (ਰਜਿ.) ਫੇਜ਼ 7 ਦੇ ਅਹੁਦੇਦਾਰ ਸ੍ਰੀ ਪੀ ਐਲ ਗਰਗ ਆਈ ਐਫ ਐਸ, ਕਰਨਲ ਏ ਐਸ ਸੰਧੂ, ਸ੍ਰ. ਜੰਗ ਸਿੰਘ, ੍ਰਸ੍ਰ. ਜਰਨੈਲ ਸਿੰਘ,ਸ੍ਰ. ਸੁਖਬੀਰ ਸਿੰਘ ਗਿੱਲ, ਸ੍ਰ. ਮਨਜੀਤ ਸਿੰਘ ਮੌਜੂਦ ਸਨ|  

Leave a Reply

Your email address will not be published. Required fields are marked *