ਵਾਰਡ ਨੰਬਰ 11 ਵਿੱਚ ਪੇਵਰ ਅਤੇ ਕਰਵ ਚੈਨਲ ਲਗਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 27 ਜੂਨ (ਸ.ਬ.) ਸਥਾਨਕ ਵਾਰਡ ਨੰਬਰ 11 ਫੇਜ਼ 4 ਵਿੱਚ ਪੇਵਰ ਅਤੇ ਕਰਵ ਚੈਨਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸਦਾ ਉਦਘਾਟਨ ਕੌਂਸਲਰ ਸ੍ਰ. ਗੁਰਮੁੱਖ ਸਿੰਘ ਸੋਹਲ ਨੇ ਕੀਤਾ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸੋਹਲ ਨੇ ਕਿਹਾ ਕਿ ਕਰੀਬ 10 ਲੱਖ ਦੀ ਲਾਗਤ ਨਾਲ ਕੋਠੀ ਨੰਬਰ 532 ਤੋਂ 549, ਕੋਠੀ ਨੰਬਰ 817 ਤੋਂ 821 ਤੱਕ ਪੇਵਰ ਅਤੇ ਕਰਵ ਚੈਨਲ ਲਗਾਉਣ ਦਾ ਕੰਮ ਅਤੇ ਹੋਰ ਰਿਪੇਅਰ ਦੇ ਕੰਮ ਕੀਤੇ ਜਾਣਗੇ|
ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਗਰ ਨਿਗਮ ਵਲੋਂ ਸਾਰੇ ਸ਼ਹਿਰ ਵਿੱਚ ਹੀ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ| ਉਹਨਾਂ ਕਿਹਾ ਕਿ ਉਹ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਉਹਨਾਂ ਦੇ ਘਰ ਦੇ ਦਰਵਾਜੇ ਹਮੇਸ਼ਾ ਲਈ ਖੁਲ੍ਹੇ ਰਹਿਣਗੇ|
ਇਸ ਮੌਕੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ, ਗੁਰਦੁਆਰਾ ਸਾਹਿਬ ਫੇਜ਼ 4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਜੇ ਈ ਅਕਸ਼ੇ ਕੁਮਾਰ, ਠੇਕੇਦਾਰ ਸਿੰਗਲਾ, ਆਰ ਡੀ ਕੌਂਸਲ, ਰੇਸ਼ਮ ਸਿੰਘ, ਜਤਿੰਦਰਪਾਲ ਸਿੰਘ ਡਿੰਪੀ, ਭੁਪਿੰਦਰ ਸਿੰਘ, ਤਰਲੋਕ ਸਿੰਘ, ਪ੍ਰੇਮ ਸਿੰਘ, ਅਮਰੀਕ ਸਿੰਘ, ਇੰਦਰ ਸਿੰਘ ਆਨੰਦ, ਮਨਮੋਹਨ ਕੌਰ, ਬਲਦੇਵ ਕੌਰ, ਸਵਿੰਦਰ ਕੌਰ ਆਨੰਦ, ਹਰਿੰਦਰਪਾਲ ਸਿੰਘ ਵੀ ਮੌਜੂਦ ਸਨ| Converted from Joy to Unicode

Leave a Reply

Your email address will not be published. Required fields are marked *