ਵਾਰਡ ਨੰਬਰ 14 ਦੀ ਉਪ ਚੋਣ ਲਈ ਸਰਗਰਮੀਆਂ ਤੇਜ

ਖਰੜ, 13 ਫਰਵਰੀ (ਕੁਸ਼ਲ ਆਨੰਦ) ਖਰੜ ਦੇ ਵਾਰਡ ਨੰਬਰ 14 ਦੀ ਖਾਲੀ ਪਈ ਸੀਟ ਉਪਰ ਚੋਣ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ| ਇਸ ਸੀਟ ਉੱਪਰ ਅਕਾਲੀ ਦਲ ਅਤੇ ਭਾਜਪਾ ਵਲੋਂ ਸਾਂਝੇ ਉਮੀਦਵਾਰ ਸੁਦੀਪ ਗੁਲੇਰੀਆ ਨੇ ਆਪਣੇ ਕਾਗਜ ਐਸ ਡੀ ਐਮ ਕੋਲ ਦਾਖਲ ਕਰ ਦਿੱਤੇ ਹਨ ਪਰ ਕਾਂਗਰਸ ਪਾਰਟੀ ਖਬਰ ਲਿਖੇ ਜਾਣ ਤੱਕ ਇਸ ਸੀਟ ਉਪਰ ਆਪਣਾ ਉਮੀਦਵਾਰ ਉਤਾਰਨ ਵਿੱਚ ਅਸਫਲ ਰਹੀ ਹੈ| ਜਿਕਰਯੋਗ ਹੈ ਕਿ ਇਹ ਸੀਟ ਕਂੌਸਲਰ ਬਿਮਲਾ ਸਿੰਘ ਦੀ ਮੌਤ ਹੋ ਜਾਣ ਕਰਕੇ ਖਾਲੀ ਹੋ ਗਈ ਸੀ|
ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ 5 ਆਗੂ ਸਰਗਰਮ ਸਨ, ਜਿਹਨਾਂ ਦਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨਾਲ ਮੀਟਿੰਗਾਂ ਦਾ ਦੌਰ ਵੀ ਚਲਿਆ ਪਰ ਇਹ ਮੀਟਿੰਗਾਂ ਕਿਸੇ ਸਿਰੇ ਨਾ ਚੜੀਆ ਅਤੇ ਸਾਬਕਾ ਮੰਤਰੀ ਕੰਗ ਨੇ ਕਾਂਗਰਸ ਦੀ ਟਿਕਟ ਉਪਰ ਚੋਣ ਲੜਨ ਦੇ ਚਾਹਵਾਨਾਂ ਨੂੰ ਆਜਾਦ ਤੌਰ ਤੇ ਚੋਣ ਲੜਨ ਲਈ ਕਹਿ ਦਿੱਤਾ| ਕਾਂਗਰਸ ਦੀ ਟਿਕਟ ਲੈਣ ਵਿੱਚ ਅਸਫਲ ਹੋਏ ਆਗੂਆਂ ਵਿਚੋਂ ਵਰਿੰਦਰ ਸਿੰਘ ਅਤੇ ਸੋਹਣ ਸਿੰਘ ਨੇ ਆਜਾਦ ਉਮੀਦਵਾਰ ਦੇ ਤੌਰ ਤੇ ਕਾਗਜ ਦਾਖਲ ਕਰ ਦਿੱਤੇ ਹਨ ਜਦੋਂ ਕਿ ਸੋਹਣ ਸਿੰਘ ਦੇ ਭਰਾ ਮੋਹਨ ਸਿੰਘ ਨੇ ਸੋਹਣ ਸਿੰਘ ਦੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਕਾਗਜ ਦਾਖਲ ਕੀਤੇ ਹਨ| ਇਸੇ ਤਰ੍ਹਾਂ ਵਿਨੋਦ ਕੁਮਾਰ ਅਤੇ ਸੁਰਿੰਦਰ ਸਿੰਘ ਨੇ ਆਜਾਦ ਤੌਰ ਤੇ ਕਾਗਜ ਦਾਖਲ ਕੀਤੇ ਹਨ ਜਦੋਂਕਿ ਸੁਰਿੰਦਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਕਾਗਜ ਦਾਖਲ ਕੀਤੇ ਹਨ|

Leave a Reply

Your email address will not be published. Required fields are marked *