ਵਾਰਡ ਨੰਬਰ 14 ਦੀ ਵੋਟਰ ਸੂਚੀ ਵਿੱਚ ਦਰਜ 100 ਵੋਟਰਾਂ ਨੂੰ ਵੋਟ ਨਾ ਪਾਉਣ ਦੇਣ ਦੀ ੪ਿਕਾਇਤ

ਐਸ ਏ ਐਸ ਨਗਰ, 16 ਫਰਵਰੀ (ਸ਼ਬy) ਨਗਰ ਨਿਗਮ ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਜਗਤਾਰ ਸਿੰਘ ਬੈਦਵਾਨ ਨੇ ਵਾਰਡ ਨੰਬਰ 1 ਤੋਂ 25 ਦੇ ਰਿਟਰਨਿੰਗ ਅਫਸਰ ਨੂੰ ਪੱਤਰ ਲਿਖ ਕੇ ਇਸ ਵਾਰਡ ਦੇ 100 ਤੋਂ ਵੱਧ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੂੰ ਵੋਟਾਂ ਨਾ ਪਾਉਣ ਦੇਣ ਦੇ ਖਿਲਾਫ ਲਿਖਤੀ ੪ਿਕਾਇਤ ਕੀਤੀ ਹੈ।

ਰਿਟਰਨਿੰਗ ਅਫਸਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਉਹ ਵਾਰਡ ਨੰ 14 ਤੋਂ ਅ੭ਾਦ ਗਰੁਪ ਵਲੋਂ ਚੋਣ ਲੜ ਰਹੇ ਹਨ। ਉਹਨਾਂ ਲਿਖਿਆ ਹੈ ਕਿ ਬੀਤੀ 5 ਜਨਵਰੀ ਨੂੰ ਜਾਰੀ ਵੋਟਰ ਸੂਚੀ ਵਿੱਚ ਪਿੰਡ ਲਬਿਆਂ ਦੀਆਂ ਲਗਭਗ 100 ਵੋਟਾਂ ਸਨ ਅਤੇ ਉਹਨਾਂ ਵਲੋਂ ਇਸ ਖੇਤਰ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ, ਪਰੰਤੂ ਵੋਟਾਂ ਪੈਣ ਵੇਲੇ ਮੋਜੂਦਾ ਕਾਂਗਰਸ ਉਮੀਦਵਾਰ ਨੇ ਅਚਾਨਕ ਪਿੰਡ ਲੰਬਿਆਂ ਦੀਆਂ ਵੋਟਾਂ ਪੈਣ ਤੋਂ ਰੋਕ ਦਿੱਤੀਆਂ ਅਤੇ ਉਹਨਾਂ ੯ ਵੋਟਾਂ ਨਹੀਂ ਪਾਣ ਦਿੱਤੀਆਂ ਗਈਆਂ, ਜਦੋਂ ਕਿ ਵੋਟਰ ਸੂਚੀ ਵਿੱਚ ਉਹਨਾਂ ਦੀਆਂ ਵੋਟਾਂ ਵੀ ਦਰਜ ਸੀ ਅਤੇ ਵੋਟਾਂ ਨਾ ਪਾਉਣ ਦੇਣ ਖਿਲਾਫ ਉਂਨਾਂ ਵਲੋਂ ਉੱਥੇ ਰੋਸ ਜਤਾਉਂਦਿਆਂ ਧਰਨਾ ਵੀ ਲਗਾਇਆ ਗਿਆ ਸੀ।

ਉਹਨਾਂ ਇਲਜਾਮ ਲਗਾਇਆ ਹੈ ਕਿ ਇਹ ਸਾਰਾ ਕੁੱਝ ਕਾਂਗਰਸ ਵਲੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਕੀਤਾ ਗਿਆ ਅਤੇ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਧੱਕੇ੪ਾਹੀ ਕੀਤੀ ਗਈ। ਉਹਨਾਂ ਮੰਗ ਕੀਤੀ ਹੈ ਕਿ ਪਿੰਡ ਲਬਿਆਂ ਦੀਆਂ ਵੋਟਾਂ ਦੁਬਾਰਾ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਮਰਜੀ ਅਨੁਸਾਰ ਆਪਣੇ ਵੋਟ ਦੀ ਵਰਤੋਂ ਕਰ ਸਕਣ।

Leave a Reply

Your email address will not be published. Required fields are marked *