ਵਾਰਡ ਨੰਬਰ 17 ਦੀਆਂ ਵੋਟਾਂ 20 ਨੰਬਰ ਵਿੱਚ ਦਰਜ ਨਾ ਕਰਨ ਦੀ ਮੰਗ ਨੌਜਵਾਨ ਆਗੂ ਹਰਜੀਤ ਸਿੰਘ ਗੰਜਾ ਨੇ ਐਸ ਡੀ ਐਮ ਨੂੰ ਮੰਗ ਪੱਤਰ ਦਿਤਾ
ਖਰੜ, 3 ਦਸੰਬਰ (ਸ਼ਮਿੰਦਰ ਸਿੰਘ) ਸ਼ਿਵਾਲਿਕ ਸਿਟੀ ਖਰੜ ਦੇ ਵਸਨੀਕ ਅਤੇ ਨੌਜਵਾਨ ਆਗੂ ਹਰਜੀਤ ਸਿੰਘ ਗੰਜਾ ਨੇ ਐਸ ਡੀ ਐਮ ਖਰੜ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਵਾਰਡ ਨੰਬਰ 17 ਦੀਆਂ ਵੋਟਾਂ ਵਾਰਡ ਨੰਬਰ 20 ਤੋਂ ਵਾਪਸ ਵਾਰਡ ਨੰਬਰ 17 ਵਿੱਚ ਹੀ ਦਰਜ ਕੀਤੀਆਂ ਜਾਣ|
ਆਪਣੇ ਪੱਤਰ ਵਿਚ ਉਹਨਾਂ ਲਿਖਿਆ ਹੈ ਕਿ ਇਸ ਸਮੇਂੇ ਵੋਟਾਂ ਬਣਾਉਣ ਦਾ ਕੰਮ ਚਲ ਰਿਹਾ ਹੈ, ਪਰ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ| ਉਹਨਾਂ ਲਿਖਿਆ ਹੈ ਕਿ ਸ਼ਿਵਾਲਿਕ ਸਿਟੀ ਦੀਆਂ ਜਿਹੜੀਆਂ ਵੋਟਾਂ ਵਾਰਡ ਨੰਬਰ 17 ਦਾ ਹਿਸਾ ਹਨ ਅਤੇ ਸਰਕਾਰੀ ਸਕੂਲ ਸੰਤੇਮਾਜਰਾ ਵਿੱਚ ਬਣੇ ਬੂਥ ਤੇ ਪਾਈਆਂ ਜਾਂਦੀਆਂ ਹਨ, ਉਹਲਾਂ ਵੋਟਾਂ ਨੂੰ ਵਾਰਡ ਨੰਬਰ 20, (ਜਿਸਦਾ ਬੂਥ ਆਰੀਆ ਕੰਨਿਆ ਸਕੂਲ ਵਿੱਚ ਬਣਦਾ ਹੈ) ਤੋਂ ਬਣਾਈਆਂ ਜਾ ਰਹੀਆਂ ਹਨ| ਉਹਨਾਂ ਲਿਖਿਆ ਹੈ ਕਿ ਇਸ ਤਰੀਕੇ ਨਾਲ ਇੱਕ ਵਾਰਡ ਦੀਆਂ ਵੋਟਾਂ ਦੂਜੇ ਵਾਰਡ ਵਿੱਚ ਬਣਾਉਣ ਨਾਲ ਉਮੀਦਵਾਰਾਂ ਦੀ ਜਿੱਤ ਹਾਰ ਤੇ ਅਸਰ ਪੈ ਸਕਦਾ ਹੈ|
ਉਹਨਾਂ ਮੰਗ ਕੀਤੀ ਹੈ ਕਿ ਵਾਰਡ ਨੰਬਰ 17 ਦੀਆਂ ਵੋਟਾਂ ਵਾਰਡ ਨੰਬਰ 20 ਤੋਂ ਵਾਪਸ ਵਾਰਡ ਨੰਬਰ 17 ਵਿੱਚ ਦਰਜ ਕੀਤੀਆਂ ਜਾਣ|