ਵਾਰਡ ਨੰਬਰ 17 ਦੀ ਉਮੀਦਵਾਰ ਬਬੀਤਾ ਸ਼ਰਮਾ ਵਲੋਂ ਚੋਣ ਮੀਟਿੰਗ


ਐਸ ਏ ਐਸ ਨਗਰ, 29 ਦਸੰਬਰ ( ਜਸਵਿੰਦਰ ਸਿੰਘ ) ਮੁਹਾਲੀ ਦੇ ਫੇਜ਼ 10 ਵਿੱਚ ਪੈਂਦੇ ਵਾਰਡ ਨੰਬਰ 17 ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਬਬੀਤਾ ਸ਼ਰਮਾ ਨੇ ਬੈਂਕ ਕਾਲੋਨੀ ਫੇਜ਼ 10 ਦੀਆਂ ਮਹਿਲਾਵਾਂ ਨਾਲ ਚੋਣ ਮੀਟਿੰਗ ਕੀਤੀ। ਇਸ ਮੌਕੇ ਬਬੀਤਾ ਸ਼ਰਮਾ ਨੇ ਕਿਹਾ ਕਿ ਕੌਂਸਲਰ ਨਾ ਹੁੰਦੇ ਹੋਏ ਵੀ ਉਨ੍ਹਾਂ ਵੱਲੋਂ ਵਾਰਡ ਦੀਆਂ ਸੜਕਾਂ, ਪੇਵਰ ਬਲਾਕ ਦੇ ਕੰਮ ਕਰਵਾਏ ਗਏ ਦਰੱਖਤਾਂ ਦੀ ਪਰੂਨਿੰਗ ਕਰਵਾਈ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਵਾਰਡ ਦੇ ਪਾਰਕਾਂ ਵਿਚ ਬਜ਼ੁਰਗਾਂ ਦੇ ਬੈਠਣ ਲਈ 20 ਬੈਂਚ, ਫੇਜ਼ 10 ਦੀ ਬੈਂਕ ਕਾਲੋਨੀ ਅਤੇ ਫੇਜ਼ 11 ਵਿੱਚ ਓਪਨ ਜਿਮ ਲਗਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਿੰਪਲ ਸੱਭਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੈਂਕ ਕਲੋਨੀ ਦੀਆਂ ਵਸਨੀਕ ਹਰਪ੍ਰੀਤ ਕੌਰ, ਗੀਤਾ ਕੌਰ, ਨੀਲਮ, ਬਿਮਲਾ ਦੇਵੀ, ਮਨਜਿੰਦਰ ਕੌਰ, ਸੀਮਾ, ਰੇਖਾ ਸ੍ਰੀ ਜਸਵਿੰਦਰ ਸ਼ਰਮਾ ਅਤੇ ਕੌਸ਼ਲਿਆ ਦੇਵੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *