ਵਾਰਡ ਨੰਬਰ 18 ਵਿੱਚ ਪੇਵਰ ਲਗਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨ ਗਰ, 14 ਜਨਵਰੀ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਲਈ ਵਿਕਾਸ ਕਾਰਜ ਤੇਜ ਕਰ ਦਿੱਤੇ ਗਏ ਹਨ ਅਤੇ ਸਮੂਹ ਵਾਰਡਾਂ ਵਿੱਚ ਵਿਕਾਸ ਕਾਰਜ ਜੋਰਾਂ ਸ਼ੋਰਾਂ ਨਾਲ ਕਰਵਾਏ ਜਾ ਰਹੇ ਹਨ| ਇਹ ਗੱਲ ਮਿਉਂਸਪਲ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਆਪਣੇ ਵਾਰਡ ਨੰਬਰ 18 ਵਿੱਚ ਪਾਰਕ ਦੇ ਬਾਹਰ ਫੁੱਟਪਾਥ ਤੇ ਪੇਵਰ ਲਗਾਉਣ ਦਾ ਕੰਮ ਸ਼ੁਰੂ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ| ਇਸ ਕੰਮ ਦੀ ਸ਼ੁਰੂਆਤ ਇਲਾਕੇ ਦੇ ਬਜੁਰਗ ਪਰਮਜੀਤ ਸਿੰਘ ਕੋਹਲੀ ਵਲੋਂ ਟੱਕ ਲਾ ਕੇ ਕੀਤੀ ਗਈ| ਸ੍ਰ. ਕਾਹਲੋਂ ਨੇ ਦੱਸਿਆ ਕਿ ਇਸ ਕੰਮ ਉਪਰ ਸਾਢੇ 14 ਲੱਖ ਦੀ ਲਾਗਤ ਆਵੇਗੀ ਅਤੇ ਇਹ ਕੰਮ ਜਲਦੀ ਪੂਰਾ ਕਰ ਲਿਆ ਜਾਵੇਗਾ| ਉਹਨਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕੰਮ ਜੋਰਾਂ ਤੇ ਹਨ ਅਤੇ ਵਿਕਾਸ ਫੰਡਾਂ ਦੀ ਕੋਈ ਘਾਟ ਨਹੀਂ| ਇਸ ਮੌਕੇ ਰੈਜੀਡੈਂਟਸ ਵੈਲਫੇਅਰ ਐਸੋ.ਦੇ ਪ੍ਰਧਾਨ ਹਰਦਿਆਲ ਸਿੰਘ ਸੈਣੀ, ਜਸਵੀਰ ਸਿੰਘ ਸੈਣੀ, ਦਲੀਪ ਸੋਨੀ, ਰਣਜੀਤ ਸਿੰਘ ਚੱਕਲ, ਰਣਜੀਤ ਸਿੰਘ, ਤੁਲਸੀ ਰਾਮ ਬੰਗੜ, ਪੀ ਡੀ ਮਹਾਜਨ, ਨਸੀਬ ਸਿੰਘ, ਗਗਨ ਬੈਂਸ ਮੌਜੂਦ ਸਨ|

Leave a Reply

Your email address will not be published. Required fields are marked *