ਵਾਰਡ ਨੰਬਰ 18 ਵਿੱਚ ਲਾਈਟਾਂ ਲਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 16 ਜੁਲਾਈ (ਸ.ਬ.) ਵਾਰਡ ਨੰਬਰ 18 ਵਿੱਚ ਕਂੌਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਵੱਡੀਆਂ ਸਟਰੀਟ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕਾਹਲੋਂ ਨੇ ਦੱਸਿਆ ਕਿ ਇਹਨਾਂ ਲਾਈਟਾਂ ਨੂੰ ਲਗਾਉਣ ਉੱਪਰ ਸਾਢੇ ਚਾਰ ਲੱਖ ਦਾ ਖਰਚਾ ਆਵੇਗਾ| ਉਹਨਾਂ ਕਿਹਾ ਕਿ ਇਸ ਵਾਰਡ ਦੇ ਹਨੇਰੇ ਕੋਨਿਆਂ, ਵਪਾਰਕ ਥਾਂਵਾਂ ਅਤੇ ਧਾਰਮਿਕ ਸੰਸਥਾਵਾਂ, ਖਾਸ ਕਰਕੇ ਨਾਮਧਾਰੀ ਦਰਬਾਰ ਨੇੜੇ ਇਹ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਨਾਮਧਾਰੀ ਦਰਬਾਰ ਵਿੱਚ ਆਉਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆ ਸਕੇ| ਇਸ ਮੌਕੇ ਨਾਮਧਾਰੀ ਮੁਖੀ ਮੁਹਾਲੀ ਸੂਬਾ ਪਰਮਜੀਤ ਸਿੰਘ ਰਾਏ, ਦਲਜੀਤ ਸਿੰਘ ਪ੍ਰਧਾਨ, ਰਣਜੀਤ ਸਿੰਘ ਹੰਸਪਾਲ ਜਨਰਲ ਸਕੱਤਰ, ਜੋਗਿੰਦਰਪਾਲ ਸਿੰਘ ਮੀਤ ਪ੍ਰਧਾਨ, ਗੋਪਾਲ ਸਿੰਘ ਖਜਾਨਚੀ, ਕੁਲਦੀਪ ਸਿੰਘ ਮੱਲੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਕਮਲਜੀਤ ਸਿੰਘ ਬੈਦਵਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *