ਵਾਰਡ ਨੰਬਰ-20 ਵਿਚ ਐਲ ਈ ਡੀ ਲਾਈਟਾਂ ਲਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਸਥਾਨਕ ਵਾਰਡ ਨੰਬਰ-20 (ਫੇਜ਼-7) ਵਿੱਚ ਐਲ ਈ ਡੀ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ| ਇਸ ਕੰਮ ਦਾ ਉਦਘਾਟਨ ਸਥਾਨਕ ਇਲਾਕੇ ਦੀਆਂ ਮਹਿਲਾਵਾਂ ਨੇ ਕੀਤਾ| ਇਸ ਮੌਕੇ ਇਲਾਕੇ ਦੇ ਐਮ ਸੀ ਸ੍ਰੀ ਸੈਹਬੀ ਆਨੰਦ ਨੇ ਕਿਹਾ ਕਿ ਮਹਿਲਾ ਸਸਕਤੀਕਰਨ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਸਾਨੂੰ ਹਰ        ਖੇਤਰ ਵਿੱਚ ਹੀ ਮਹਿਲਾਵਾਂ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ| ਐਲ ਈ ਡੀ ਲਾਈਟਾਂ ਬਾਰੇ ਉਹਨਾਂ ਕਿਹਾ ਕਿ ਇਹ ਲਾਈਟਾਂ ਤੇਜ਼ ਰੌਸ਼ਨੀ ਦਿੰਦੀਆਂ ਹਨ ਅਤੇ ਇਹਨਾਂ ਦੀ ਬਿਜਲੀ ਖਪਤ ਵੀ ਘੱਟ ਹੈ| ਇਸ ਮੌਕੇ ਸਮਾਜ ਸੇਵੀ ਸੁਰਿੰਦਰ ਆਨੰਦ, ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਤੇ ਵਾਰਡ ਨੰਬਰ-20 ਦੇ ਨੁਮਾਇੰਦੇ ਹਾਜਰ ਸਨ|

Leave a Reply

Your email address will not be published. Required fields are marked *