ਵਾਰਡ ਨੰਬਰ 21 ਦੇ ਸਮਾਜਸੇਵੀ ਆਗੁ ਸਰਬਜੀਤ ਕੌਰ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ


ਐਸ ਏ ਐਸ ਨਗਰ, 13 ਜਨਵਰੀ (ਸ.ਬ.) ਵਾਰਡ ਨੰਬਰ 21 ਤੋਂ ਉਮੀਦਵਾਰ ਸਰਬਜੀਤ ਕੌਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ ਹਲਕਾ ਮੁਹਾਲੀ ਦੇ ਸੀਨੀਅਰ ਆਗੂ ਵਿਨੀਤ ਵਰਮਾ ਅਤੇ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਸਰਬਜੀਤ ਕੌਰ ਦੇ ਨਾਲ ਹਰਦੀਪ ਸਿੰਘ, ਇਵਨੀਤ ਸਿੰਘ, ਚਰਨਜੀਤ ਕੌਰ ਆਹਲੂਵਾਲੀਆ, ਜਸਮੀਤ ਕੌਰ, ਅੰਸ਼ੁਲ ਜੈਨ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਵਿਨੀਤ ਵਰਮਾ ਨੇ ਕਿਹਾ ਕਿ ਸ਼ਹਿਰਾਂ ਵਿੱਚ ਬਦਲਾਅ ਦੇ ਲਈ ਲੋਕਾਂ ਵਾਸਤੇ ਇਹ ਸ਼ੁਨਹਿਰੀ ਮੌਕਾ ਹੈ। ਉਹਨਾਂ ਕਿਹਾ ਕਿ ਛੋਟੇ ਛੋਟੇ ਪ੍ਰੋਜੈਕਟਾਂ ਰਾਹੀਂ ਕਰੋੜਾਂ ਰੁਪਏ ਦਾ ਘਪਲਾ ਹੁੰਦਾ ਹੈ, ਜਿਸਦਾ ਡਾਕਾ ਆਮ ਲੋਕਾਂ ਦੀ ਜੇਬ ਉੱਤੇ ਪੈਂਦਾ ਹੈ, ਜਿਸਤੋਂ ਕਿ ਲੋਕ ਅਣਜਾਣ ਰਹਿੰਦੇ ਹਨ।
ਇਸ ਮੌਕੇ ਜਿਲਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ‘ਆਪ’ ਵੱਲੋਂਮਿਉਂਸਪਲ ਚੋਣਾਂ ਵਿੱਚ ਸਾਰੀਆਂ ਸੀਟਾਂ ਤੇ ਪੂਰੀ ਤਾਕਤ ਨਾਲ ਚੋਣ ਲੜੀ ਜਾਵੇਗੀ।
ਇਸ ਮੌਕੇ ਆਪ ਆਗੂ ਗੋਵਿੰਦ ਮਿੱਤਲ, ਐਡਵੋਕੇਟ ਅਮਰਦੀਪ ਕੌਰ,ਬਲਾਕ ਪ੍ਰਧਾਨ ਗੱਜਣ ਸਿੰਘ, ਜਸਪਾਲ ਕਾਉਣੀ, ਮੋਹਨਜੀਤ ਵਾਲੀਆ ਸਮੇਤ ਕਈ ਵਲੰਟੀਅਰ ਸ਼ਾਮਲ ਸਨ।

Leave a Reply

Your email address will not be published. Required fields are marked *