ਵਾਰਡ ਨੰਬਰ 22 ਤੋਂ ਅਜਾਦ ਉਮੀਦਵਾਰ ਇੰਦਰਜ੍ਰੀਤ ਕੌਰ ਵਲੋਂ ਚੋਣ ਪ੍ਰਚਾਰ ਤੇਜ

ਐਸ ਏ ਐਸ ਨਗਰ, 9 ਫਰਵਰੀ (ਜਸਵਿੰਦਰ ਸਿੰਘ) ਵਾਰਡ ਨੰਬਰ 22 ਤੋਂ ਆਜਾਦ ਉਮੀਦਵਾਰ ਅਤੇ ਸਾਬਕਾ ਕੌਂਸਲਰ ਬੀਬੀ ਇੰਦਰਜੀਤ ਕੌਰ ਵਲੋਂ ਫੇਜ 11 ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਹਨਾਂ ਦੇ ਵੱਡੀ ਗਿਣਤੀ ਸਮਰਥਕਾਂ ਵਲੋਂ ੪ਮੂਲੀਅਤ ਕੀਤੀ ਗਈ।

ਇਸ ਮੌਕੇ ਆਜਾਦ ਉਮੀਦਵਾਰ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਇਸਤੋਂ ਪਹਿਲਾਂ ਮੁਹਾਲੀ ਮਿਉਂਸਪਲ ਵਿੱਚ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਉਹ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਇਹ ਚੋਣ ਲੜ ਰਹੇ ਹਨ ਅਤੇ ਵਾਰਡ ਵਾਸੀਆਂ ਵਲੋਂ ਉਹਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਇਸ ਮੌਕੇ ਉਹਨਾਂ ਦੇ ਨਾਲ ਪਿੰਕੀ ਸੋਨੀ, ਬਾਲਾ ਠਾਕੁਰ, ਗੁਰਸੇਵਕ ਸਿੰਘ, ਅਮਰੀਕ ਸਿੰਘ, ਸਿਮਰਨਜੀਤ ਕੌਰ, ਏਕਮਪ੍ਰੀਤ ਸਿੰਘ, ਹਰਚੇਤ ਸਿੰਘ, ਮਨਜੀਤ ਸਿੰਘ,ਤਰਸੇਮ ਸਿੰਘ, ਪਰਮਜੀਤ ਕੌਰ ਮੌਜੂਦ ਸਨ।

Leave a Reply

Your email address will not be published. Required fields are marked *