ਵਾਰਡ ਨੰਬਰ 23 ਦੀ ਆਜਾਦ ਉਮੀਦਵਾਰ ਦਿਲਪ੍ਰੀਤ ਕੌਰ ਵਾਲੀਆਂ ਦੀ ਰੈਲੀ ਵਿੱਚ ਉਮੜਿਆ ਲੋਕਾਂ ਦਾ ਹਜੂਮ

ਐਸ ਏ ਐਸ ਨਗਰ, 11 ਫਰਵਰੀ (ਸ.ਬ.) ਨਗਰ ਨਿਗਮ ਦੀ 14 ਫਰਵਰੀ ਨੂੰ ਹੋਣ ਵਾਲੀ ਚੋਣ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਆਪਣੀ ਪੂਰੀ ਤਾਕਤ ਲਗਾ ਦਿੱਤੀ ਗਈ ਹੈ। ਇਸ ਦੌਰਾਨ ਵਾਰਡ ਨੰਬਰ 23 ਤੋਂ ਚੋਣ ਲੜ ਰਹੀ ਆਜਾਦ ਗਰੁੱਪ ਦੀ ਉਮੀਦਵਾਰ ਬੀਬੀ ਦਿਲਪ੍ਰੀਤ ਕੌਰ ਵਾਲੀਆ ਦੇ ਹੱਕ ਵਿੱਚ ਸੈਕਟਰ 66 ਦੇ ਮੰਡੀ ਬੋਰਡ ਕੁਆਟਰਾਂ ਵਿੱਚ ਕੀਤੀ ਗਈ ਚੋਣ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਅਤੇ ਇਸ ਮੌਕੇ ਇੱਕਠੇ ਹੋਏ ਵਸਨੀਕਾਂ ਵਲੋਂ ਬੀਬੀ ਦਿਲਪ੍ਰੀਤ ਕੌਰ ਵਾਲੀਆ ਨੂੰ ਖੁੱਲਾ ਸਮਰਥਨ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਦਿਲਪ੍ਰੀਤ ਕੌਰ ਵਾਲੀਆ ਦੇ ਪਤੀ ਅਤੇ ਸਾਬਕਾ ਕੌਂਸਲਰ ਸzy ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਵਾਰਡ ਦੇ ਵਸਨੀਕਾਂ ਵਲੋਂ ਪਿਛਲੀ ਵਾਰ ਵੀ ਉਹਨਾਂ ਨੂੰ ਅ੪ੀਰਵਾਦ ਦੇ ਕੇ ਸੇਵਾ ਦਾ ਮੌਕਾ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਸਨੀਕਾਂ ਦੀ ਸਲਾਹ ਅਤੇ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਇਸ ਵਾਰ ਇਹ ਵਾਰਡ ਇਸਤਰੀ ਉਮੀਦਵਾਰ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਿਸਤੇ ਉਹਨਾਂ ਵਲੋਂ ਆਪਣੀ ਪਤਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਵਾਰਡ ਦੇ ਸਰਬਪੱਖੀ ਵਿਕਾਸ ਦਾ ਕੰਮ ਜਾਰੀ ਰਹੇਗਾ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਹਨਾਂ ਨੂੰ ਇੱਕ ਹੋਰ ਮੌਕਾ ਜਰੂਰ ਦੇਣਗੇ।

ਇਸ ਮੌਕੇ ਬੋਲਦਿਆਂ ਆਜਾਦ ਗਰੁੱਪ ਦੇ ਸੀਨੀਅਰ ਆਗੂ ਸzy ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੂਰੇ ੪ਹਿਰ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ ਅਤੇ ੪ਹਿਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਲੋਕਾਂ ਦੀਆਂ ਮੁ੪ਕਿਲਾਂ ਹਲ ਕੀਤੀਆਂ ਗਈਆਂ ਹਨ।

ਵਾਰਡ ਨੰਬਰ 23 ਦੀ ਉਮੀਦਵਾਰ ਬੀਬੀ ਦਿਲਪ੍ਰੀਤ ਕੌਰ ਨੇ ਕਿਹਾ ਕਿ ਉਹ ਸਿਰਫ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਹਨਾਂ ਦੇ ਪਤੀ ਵਲੋਂ ਵਾਰਡ ਵਾਸੀਆਂ ਦੀ ਸੇਵਾ ਕੀਤੀ ਗਈ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਵੀ ਵੋਟਰ ਉਹਨਾਂ ਨੂੰ ਮੌਕਾ ਜਰੂਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸzy ਗੁਰਮੀਤ ਸਿੰਘ ਟੌਹੜਾ, ਹਰਚਰਨ ਸਿੰਘ ਪੰਮਾਂ ਅਤੇ ਮੰਡੀ ਬੋਰਡ ਕਾਲੋਨੀ ਦੇ ਵੱਡੀ ਗਿਣਤੀ ਵਸਨੀਕ ਹਾਜਿਰ ਸਨ।

Leave a Reply

Your email address will not be published. Required fields are marked *