ਵਾਰਡ ਨੰਬਰ 25 ਦੀਆਂ ਮਹਿਲਾਵਾਂ ਵਲੋਂ ਅਮਰ ਕੌਰ ਤਸਿੰਬਲੀ ਦੇ ਹੱਕ ਵਿੱਚ ਚੋਣ ਪ੍ਰਚਾਰ
ਐਸ.ਏ.ਐਸ.ਨਗਰ, 8 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਲਈ ਵਾਰਡ ਨੰ. 25 ਦੀਆਂ ਮਹਿਲਾਵਾਂ ਵਲੋਂ ਇੱਕਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਅਮਰ ਕੌਰ ਤਸਿੰਬਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਸ੍ਰੀਮਤੀ ਅਮਰ ਕੌਰ ਸਾਬਕਾ ਕੌਂਸਲਰ ਸz. ਪਰਵਿੰਦਰ ਸਿੰਘ ਤਸਿੰਬਲੀ ਦੀ ਮਾਤਾ ਜੀ ਹਨ ਅਤੇ ਉਹ ਪਿਛਲੇ ਕਾਰਜਕਾਲ ਦੌਰਾਨ ਆਪਣੇ ਪੁੱਤਰ ਵਲੋਂ ਕਰਵਾਏ ਗਏ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗ ਰਹੇ ਹਨ।
ਇਸ ਮੌਕੇ ਉਹਨਾਂ ਕਿਹਾ ਕਿ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ ਵਲੋਂ ਆਪਣੇ ਕਾਰਜਕਾਲ ਦੌਰਾਨ ਇਸ ਵਾਰਡ ਦੀ ਸਭ ਤੋਂ ਵੱਡੀ ਸੱਮਸਿਆ ਸੈਕਟਰ 67 ਵਿੱਚ ਵੱਗਦੇ ਗੰਦੇ ਪਾਣੀ ਦੇ ਨਾਲੇ ਲਈ ਪਾਈਪ ਲਾਈਨ ਪਵਾ ਕੇ ਇਸਦਾ ਹੱਲ ਕੀਤਾ ਗਿਆ ਅਤੇ ਇਸਦੇ ਨਾਲ ਹੀ ਵਾਰਡ ਦੀਆਂ ਹੋਰ ਕਈ ਸੱਮਸਿਆਵਾਂ ਦਾ ਹੱਲ ਵੀ ਕੀਤਾ ਗਿਆ ਜਿਨ੍ਹਾਂ ਤੋਂ ਲੋਕ ਭਲੀ ਭਾਂਤੀ ਜਾਣੂੰ ਹਨ।
ਉਹਨਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਭਾਰੀ ਸਮਰਥਨ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਲੋਕ ਇਸ ਵਾਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ।