ਵਾਰਡ ਨੰਬਰ 27 ਤੋਂ ਆਜਾਦ ਉਮੀਦਵਾਰ ਪਵਨਜੀਤ ਕੌਰ ਦੇ ਹੱਕ ਵਿਚ ਬਚਿਆਂ ਨੇ ਕੱਢੀ ਸਾਈਕਲ ਰੈਲੀ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਵਾਰਡ ਨੰਬਰ 27 ਤੋਂ ਆਜਾਦ ਉਮੀਦਵਾਰ ਅਤੇ ਸਾਬਕਾ ਕੌਂਸਲਰ ਬੌਬੀ ਕੰਬੋਜ ਦੀ ਪਤਨੀ ਪਵਨਜੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ 27 ਦੇ ਬੱਚਿਆਂ ਵਲੋਂ ਉਨ੍ਹਾਂ ਦੇ ਸਮਰਥਨ ਵਿੱਚ ਸਾਈਕਲ ਰੈਲੀ ਕੱਢੀ ਗਈ ਜਿਹੜੀ ਪਵਨਜੀਤ ਕੌਰ ਦੇ ਚੋਣ ਦਫਤਰ ਤੋਂ ਸ਼ੁਰੂ ਹੋ ਕੇ ਸਾਰੇ ਵਾਰਡ ਵਿੱਚ ਘੁੰਮੀ।

ਇਸ ਰੈਲੀ ਨੂੰ ਵਾਰਡ ਦੇ ਸੀਨੀਅਰ ਸਿਟੀਜ਼ਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ 1000 ਨੰਬਰ ਦੀਆਂ ਕੋਠੀਆਂ ਤੋਂ 1428 ਅਤੇ 4000 ਨੰਬਰ ਦੀਆਂ ਕੋਠੀਆਂ ਤੋਂ 4103 ਤੱਕ ਜਾ ਕੇ 2000 ਨੰਬਰ ਦੀਆਂ ਕੋਠੀਆਂ ਤੋਂ 2277 ਤੱਕ ਹੁੰਦੀ ਹੋਈ ਛੋਟੀ ਮੋਲੀ ਕੁੰਭੜਾ ਪਹੁੰਚ ਕੇ ਸਮਾਪਤ ਹੋਈ। ਰੈਲੀ ਦੌਰਾਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ।

ਸ੍ਰੀਮਤੀ ਪਵਨਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਵਾਰਡ ਵਾਸੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਵਾਰਡ ਦੀਆਂ ਔਰਤਾਂ, ਬਜੁਰਗਾਂ, ਨੌਜਵਾਨਾਂ ਅਤੇ ਬੱਚਿਆਂ ਵਲੋਂ ਮਿਲ ਰਹੇ ਇਸ ਸਮਰਥਨ ਨਾਲ ਉਹਨਾਂ ਦੀ ਜਿੱਤ ਯਕੀਨੀ ਹੈ।

Leave a Reply

Your email address will not be published. Required fields are marked *