ਵਾਰਡ ਨੰਬਰ 27 ਵਿੱਚ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ


ਐਸ ਏ ਐਸ ਨਗਰ, 19 ਨਵੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 27 ਦੀ ਕੋਠੀ ਨੰਬਰ 1000 ਵਾਲੀ ਲਾਈਨ ਦੇ ਸਾਹਮਣੇ ਪੇਵਰ ਬਲਾਕ ਦਾ ਕੰਮ ਕਾਂਗਰਸੀ  ਆਗੂ ਅਤੇ ਸੰਭਾਵਿਤ ਉਮੀਦਵਾਰ ਪਰਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਕੁਲਵਿੰਦਰ ਸਿੰਘ ਸੰਜੂ ਵਲੋਂ ਸ਼ੁਰੂ ਕਰਵਾਇਆ ਗਿਆ| 
ਇਸ ਮੌਕੇ ਸ੍ਰੀ ਕੁਲਵਿੰਦਰ ਸਿੰਘ ਸੰਜੂ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿਧੂ ਦੀ ਅਗਵਾਈ ਵਿੱਚ ਉਹਨਾਂ ਵਲੋਂ ਅਨੇਕਾਂ ਵਿਕਾਸ ਕੰਮ ਕਰਵਾਏ ਜਾ ਚੁਕੇ ਹਨ ਅਤੇ ਹੁਣ ਪੇਵਰ ਬਲਾਕ ਲਗਵਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਹੈ, ਜੋ ਕਿ ਜਲਦੀ ਪੂਰਾ ਕਰ ਲਿਆ ਜਾਵੇਗਾ|
ਉਹਨਾਂ ਕਿਹਾ ਕਿ ਉਹ ਵਾਰਡ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਹਲ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ| 
ਇਸ ਮੌਕੇ ਰਾਜੇਸ ਲਖੋਤਰਾ, ਪ੍ਰਿਤਪਾਲ ਲੌਂਗੀਆਂ, ਬਲਰਾਜ ਸਿੰਘ, ਜਗਦੇਵ ਸਿੰਘ, ਕੁਲਦੀਪ ਸਿੰਘ ਨਾਰੰਗ, ਮਨਮੋਹਨ ਕ੍ਰਿਸਨਾ, ਅਰੁਣ ਸ਼ਰਮਾ, ਆਰ ਕੇ ਗਰਗ, ਤੇਜੀ ਕੁੰਬੜਾ,ਇਲਮਦੀਨ, ਪ੍ਰੇਮ ਸਿੰਘ, ਪੱਪੂ, ਪਵਨ ਸੂਦ,ਜਤਿੰਦਰ ਸਿੰਘ, ਕੁਲਦੀਪ ਸਿੰਘ,ਗੁਰਮੀਤ ਸਿੰਘ ਕੁੰਬੜਾ,               ਅਜਮੇਰ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *