ਵਾਰਡ ਨੰਬਰ 29 ਵਿੱਚ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 13 ਮਾਰਚ (ਸ.ਬ.) ਨਗਰ ਨਿਗਮ ਦੀ ਕੌਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਵਾਰਡ ਨੰਬਰ 29, ਐਚ.ਆਈ.ਜੀ ਫਲੈਟਸ, ਫੇਜ਼ 11 ਵਿੱਚ ਪਾਰਕਿੰਗ ਸਪੇਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਉਪਿੰਦਰਜੀਤ ਕੌਰ ਗਿੱਲ ਨੇ ਕਿਹਾ ਕਿ ਐਚ.ਆਈ.ਜੀ ਫਲੈਟਸ ਨਿਵਾਸੀਆਂ ਲਈ ਪਾਰਕਿੰਗ ਦੀ ਸੁਵਿਧਾ ਨਾ ਹੋਣ ਕਾਰਨ ਇਥੋਂ ਦੇ ਵਸਨੀਕਾਂ ਨੂੰ ਆਪਣੇ ਵਾਹਨਾਂ ਨੂੰ ਪਾਰਕਾਂ ਆਦਿ ਵਿੱਚ ਖੜ੍ਹਾ ਕਰਨਾ ਪੈਂਦਾ ਸੀ| ਜਿਸ ਕਾਰਨ ਇਥੋਂ ਦੇ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਅਤੇ ਵਸਨੀਕਾਂ ਨੂੰ ਸਵੇਰੇ-ਸ਼ਾਮ ਸੈਰ ਲਈ ਢੁਕਵੀਂ ਥਾਂ ਨਹੀਂ ਮਿਲ ਪਾਂਦੀ ਸੀ| ਜਿਸ ਕਾਰਨ ਪਾਰਕਿੰਗ ਸਪੇਸ ਇਥੋਂ ਦੀ ਮੁੱਢਲੀ ਜਰੂਰਤ ਬਣ ਗਿਆ ਸੀ|
ਉਹਨਾਂ ਕਿਹਾ ਕਿ ਅੱਜ ਇਸ ਇਲਾਕੇ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਪਾਰਕਿੰਗ ਸਪੇਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ| ਜਿਸ ਨਾਲ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਪਾਰਕਾਂ ਵਿੱਚ ਖੜ੍ਹਾ ਨਹੀ ਕਰਨਾ ਪਵੇਗਾ| ਹੁਣ ਪਾਰਕਾਂ ਨੂੰ ਪਾਰਕਿੰਗ ਲਈ ਨਹੀਂ ਬਲਕਿ ਖੇਡਣ ਅਤੇ ਸੈਰ ਕਰਨ ਲਈ ਵਰਤਿਆ ਜਾਏਗਾ| ਉਹਨਾਂ ਕਿਹਾ ਕਿ ਸੈਕਟਰ 48 ਸੀ ਵਿੱਚ ਦੋ ਥਾਵਾਂ ਤੇ ਸੀਵਰੇਜ ਦੀਆਂ ਨਵੀਆਂ ਪਾਈਪਾਂ ਅਤੇ ਮੇਨ ਹੋਲ ਪਾਏ ਜਾ ਰਹੇ ਹਨ| ਇਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਵਸਨੀਕਾਂ ਨੂੰ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋ ਕਿ ਨਵੀਆਂ ਪਾਈਪਾਂ ਪੈਣ ਨਾਲ ਹੱਲ ਹੋ ਜਾਵੇਗਾ|

Leave a Reply

Your email address will not be published. Required fields are marked *