ਵਾਰਡ ਨੰਬਰ 3 ਅਤੇ 4 ਦੇ ਅਕਾਲੀ ਉਮੀਦਵਾਰਾਂ ਨੇ ਖੋਲ੍ਹਿਆ ਸਾਂਝਾ ਚੋਣ ਦਫਤਰ

ਐਸ.ਏ.ਐਸ.ਨਗਰ, 5 ਫਰਵਰੀ (ਆਰ.ਪੀ.ਵਾਲੀਆ) ਨਗਰ ਨਿਗਮ ਚੋਣਾਂ ਲਈ ਵਾਰਡ ਨੰ. 3 ਤੋਂ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਧਰਮ ਪਤਨੀ ਸ੍ਰੀਮਤੀ ਸਤਨਾਮ ਕੌਰ ਸੋਹਲ ਅਤੇ ਵਾਰਡ ਨੰ. 4 ਤੋਂ ਅਕਾਲੀ ਉਮੀਦਵਾਰ ਜਸਪਾਲ ਸਿੰਘ ਵਲੋਂ ਸਾਂਝੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆ ਸਥਾਨਕ ਫੇਜ਼ 4 ਦੀ ਮਾਰਕੀਟ ਦੇ ਸਾਹਮਣੇ ਸਾਂਝਾ ਚੋਣ ਦਫਤਰ ਖੋਲ੍ਹਿਆ ਗਿਆ।

ਇਸ ਮੌਕੇ ਸਤਨਾਮ ਕੌਰ ਸੋਹਲ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਉਨ੍ਹਾਂ ਵਲੋਂ ਆਪਣੀ ਚੋਣ ਮੁੰਹਿਮ ਨੂੰ ਸਾਂਝੇ ਤੌਰ ਤੇ ਪ੍ਰਚਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਮਨਮੋਹਨ ਕੌਰ ਸਾਬਕਾ ਕੌਂਸਲਰ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਜੀਤ ਸਿੰਘ, ਡਾ. ਕਮਲ, ਜਸ਼ਨ ਸਿੰਗਲਾ, ਬਹਾਦਰ ਸਿੰਘ ਮਦਨਪੁਰ ਅਤੇ ਰਾਹੁਲ ਮਰਵਾਹਾ ਫੇਜ਼ 2 ਹਾਜਿਰ ਸਨ।

Leave a Reply

Your email address will not be published. Required fields are marked *