ਵਾਰਡ ਨੰਬਰ 3 ਤੋਂ ਉਮੀਦਵਾਰ ਸਤਨਾਮ ਕੌਰ ਸੋਹਲ ਵਲੋਂ ਚੋਣ ਮੁਹਿੰਮ ਤੇਜ

ਐਸ ਏ ਐਸ ਨਗਰ,11 ਫਰਵਰੀ (ਸ.ਬ.) 14 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਵਲੋਂ ਲੋਕਾਂ ਦੇ ਘਰ ਘਰ ਜਾ ਕੇ ਅਤੇ ਵੋਟਰਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਵੋਟਾਂ ਮੰਗਣਾ ਦਾ ਅਮਲ ਜੋਰ ਫੜ ਗਿਆ ਹੈ।

ਇਸ ਦੌਰਾਨ ਵਾਰਡ ਨੰ. 3 ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਤਨਾਮ ਕੌਰ ਸੋਹਲ ਵਲੋਂ ਆਪਣਾ ਚੋਣ ਪ੍ਰਚਾਰ ਤੇਜ ਕਰਦਿਆਂ ਫੇਜ਼ 2 ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਬੀਬੀ ਸਤਨਾਮ ਕੌਰ ਸੋਹਲ ਨੇ ਕਿਹਾ ਕਿ ਉਹ ਸਿਰਫ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦਾ ਸਭਤੋਂ ਵੱਧ ਵਿਕਾਸ ਅਕਾਲੀ ਦਲ ਵਲੋਂ ਹੀ ਕਰਵਾਇਆ ਗਿਆ ਹੈ।

ਇਸ ਮੌਕੇ ਬੀਬੀ ਸਤਨਾਮ ਕੌਰ ਸੋਹਲ ਦੇ ਪਤੀ ਅਤੇ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਉਹਨਾਂ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਾਰਡ ਵਾਸੀਆਂ ਦੀ ਸਲਾਹ ਅਤੇ ਲੋੜ ਅਨੁਸਾਰ ਹੀ ਕੰਮ ਕਰਵਾਏ ਹਨ ਅਤੇ ਇਸ ਵਾਰ ਵੀ ਵਸਨੀਕਾਂ ਦੀ ਸਲਾਹ ਅਨੁਸਾਰ ਹੀ ਵਿਕਾਸ ਕਾਰਜ ਕਾਰਵਾਏ ਜਾਣਗੇ।

Leave a Reply

Your email address will not be published. Required fields are marked *