ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਖਦੇਵ ਪਟਵਾਰੀ ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਵੱਲੋਂ ਚੋਣ ਲੜ ਰਹੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਨੇ ਮੁੰਡੀ ਕੰਪਲੈਕਸ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਸਮਰਥਕ ਵੀ ਹਾਜ਼ਰ ਸਨ।

ਇਸ ਮੌਕੇ ਸz. ਪਟਵਾਰੀ ਨੇ ਵੋਟਰਾਂ ਨੂੰ ਆਪਣੈ ਪਿਛਲੇ ਕੰਮਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਵਾਰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਨਹੀਂ, ਸਗੋਂ ਕਿਰਦਾਰ ਨੂੰ ਚੁਣਨ। ਉਨ੍ਹਾਂ ਕਿਹਾ ਕਿ ਵੋਟਰ ਪਹਿਲਾਂ ਤੋਂ ਹੀ ਉਨ੍ਹਾਂ ਦੇ ਕੰਮਾਂ ਬਾਰੇ ਜਾਣਦੇ ਹਨ।

ਇਸ ਮੌਕੇ ਤੇਜਾ ਸਿੰਘ ਨਾਹਰਾ, ਚਰਨਪ੍ਰੀਤ ਸਿੰਘ ਲਾਂਬਾ, ਸੋਭਾ ਗੌਰੀਆ, ਮਨਪ੍ਰੀਤ ਕੌਰ ਲਾਂਬਾ, ਗੁਰਮੇਲ ਕੌਰ, ਨਰਿੰਦਰ ਕੌਰ, ਨੀਲਮ ਧੂੜੀਆ, ਕਮਲਜੀਤ ਕੌਰ ਉਬਰਾਏ, ਸੀਮਾ ਚੰਦਨ, ਲਾਭ ਕੌਰ, ਜਗਤਾਰ ਸਿੰਘ ਸ਼ੇਰਗਿੱਲ, ਕਮਲਾਸ਼ ਕੁਮਾਰ, ਚਰਨਜੋਤ ਸਿੰਘ ਨਾਗਰਾ, ਬਲਜੀਤ ਕੌਰ, ਬਲਵਿੰਦਰਕੌਰ,ਰਜਿੰਦਰ ਕੁਮਾਰ, ਜੀਵਨ ਸਿੰਘ ਮੁੰਡੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *