ਵਾਰਡ ਨੰਬਰ 36 ਵਿੱਚ ਜਿਮ ਦਾ ਉਦਘਾਟਨ ਭਲਕੇ

ਐਸ.ਏ.ਐਸ ਨਗਰ, 11 ਜੂਨ (ਸ.ਬ.) ਸਥਾਨਕ ਸੈਕਟਰ 68 ਦੇ ਵਾਰਡ ਨੰ: 36 ਵਿੱਚ ਲਗਾਏ ਗਏ ਅਤਿ ਆਧੁਨਿਕ ਜਿਮ ਦਾ ਉਦਘਾਟਨ ਭਲਕੇ ਕੀਤਾ ਜਾਵੇਗਾ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸ੍ਰੀ ਬੌਬੀ ਕੰਬੌਜ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਕਾਇਮ ਰੱਖਣ ਲਈ ਇਹ ਜਿਮ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਲਗਵਾਏ ਜਾ ਰਹੇ ਹਨ| ਉਹਨਾਂ ਦੱਸਿਆ ਕਿ ਪਾਰਕ ਵਿੱਚ ਉਪਨ ਜਿਮ ਸੰਬੱਧੀ ਮਸ਼ੀਨਾਂ ਲਗਵਾਈਆਂ ਗਈਆ ਹਨ ਅਤੇ ਇਸ ਓਪਨ ਜਿਮ ਦਾ ਉਦਘਾਟਨ ਸਥਾਨਕ ਸੀਨੀਅਰ ਸਿਟੀਜਨਾਂ ਵਲੋਂ ਕੀਤਾ ਜਾਵੇਗਾ|

Leave a Reply

Your email address will not be published. Required fields are marked *