ਵਾਰਡ ਨੰਬਰ 37 ਦੇ ਭਾਜਪਾ ਉਮੀਦਵਾਰ ਦੇ ਪਤੀ ਦੀ ਖੁਦਕੁ੪ੀ ਮਾਮਲੇ ਵਿੱਚ ਸਾਬਕਾ ਕੌਂਸਲਰ ਸਮੇਤ ਤਿੰਨ ਦੇ ਖਿਲਾਫ ਮਾਮਲਾ ਦਰਜ
ਐਸ ਏ ਐਸ ਨਗਰ, 11 ਫਰਵਰੀ (ਸ.ਬ.) ਵਾਰਡ ਨੰਬਰ 37 (ਪਿੰਡ ਮਟੌਰ) ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੀ ਉਮੀਦਵਾਰ ਮੁੰਨੀ ਦੇਵੀ ਦੇ ਪਤੀ ਸੋਮਪਾਲ (ਉਮਰ 42 ਸਾਲ) ਵਲੋਂ ਫਾਹਾ ਲਗਾ ਕੇ ੫ੁਦਕੁ੪ੀ ਕਰਨ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਮੁੰਨੀ ਦੇਵੀ ਦੀ ੪ਿਕਾਇਤ ਤੇ ਪਿੰਡ ਮਟੌਰ ਦੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਭਰਾ ਫੌਜੀ ਅਤੇ ਭਰਜਾਈ ਬਲਜਿੰਦਰ ਕੌਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਫੇ੭ 1 ਦੇ ਐਸ ਐਚ ਓ ਸzy ੪ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁੰਨੀ ਦੇਵੀ ਵਲੋਂ ਪੁਲੀਸ ਨੂੰ ੪ਿਕਾਇਤ ਦਿੱਤੀ ਗਈ ਸੀ ਕਿ ਉਸਦੇ ਪਤੀ ਤੇ ਪਿਛਲੇ ਕਈ ਦਿਨਾਂ ਤੋਂ ਦਬਾਓ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਦੇ ਉਮੀਦਵਾਰੀ ਦੇ ਕਾਗਜ ਵਾਪਸ ਲੈ ਲਵੇ ਅਤੇ ਇਸ ਕਾਰਨ ਉਸਦਾ ਪਤੀ ਬਹੁਤ ਪਰੇ੪ਾਨ ਸੀ। ਮ੍ਰਿਤਕ ਦੇ ਸਾਲੇ ਬਜਿੰਦਰ ਮੋਨੂੰ ਅਨੁਸਾਰ 9 ਫਰਵਰੀ ਨੂੰ ਵੀ ਉਸਦੇ ਜੀਜੇ ਨਾਲ ਵਿਰੋਧੀਆਂ ਵਲੋਂ ਦੁਰਵਿਵਹਾਰ ਕੀਤਾ ਗਿਆ ਸੀ। ਮੋਨੂੰ ਅਨੁਸਾਰ ਉਸਦੇ ਜੀਜੇ ਸੋਮਪਾਲ ਨੇ ਬੀਤੀ ੪ਾਮ ਪੰਜ ਵਜੇ ਦੇ ਕਰੀਬ ਉਸਨੂੰ ਫੋਨ ਕਰਕੇ ਦੱਸਿਆ ਸੀ ਉਸਨੂੰ ਕੁੱਝ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਵਾਈ ਪੀ ਐਸ ਚੌਂਕ ਨੇੜੇ ਸੁੱਟ ਦਿੱਤਾ ਗਿਆ ਹੈ ਅਤੇ ਉਹ ਸੋਮਪਾਲ ਨੂੰ ਉੱਥੋਂ ਲੈ ਕੇ ਆਇਆ ਸੀ।
ਇੱਥੇ ਜਿਕਰਯੋਗ ਹੈ ਕਿ ਬਿਜਲੀ ਵਿਭਾਗ ਵਿੱਚ ਕੰਮ ਕਰਨ ਵਾਲੇ ਸੋਮਪਾਲ ਨਾਮ ਦੇ ਵਿਅਕਤੀ ਵਲੋਂ ਕੱਲ ਬਿਜਲੀ ਵਿਭਾਗ ਦੇ ਦਫਤਰ ਵਿੱਚ ਫਾਹਾ ਲਗਾ ਕੇ ਖੁਦਕੁ੪ੀ ਕਰ ਲਈ ਗਈ ਸੀ। ਸੋਮਪਾਲ ਦੀ ਪਤਨੀ ਵਾਰਡ ਨੰਬਰ 37 ਤੋਂ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਲੜ ਰਹੀ ਹੈ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਪਹਿਲਾਂ ਸੀ ਆਰ ਪੀ ਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਐਸ ਐਚ ਓ ਸzy ੪ਿਵਦੀਪ ਸਿੰਘ ਅਨੁਸਾਰ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।