ਵਾਰਡ ਨੰਬਰ 4 ਦੇ ਆਜਾਦ ਉਮੀਦਵਾਰ ਗੁਰਦੀਪ ਸਿੰਘ ਵੱਲੋਂ ਚੋਣ ਮੁਹਿੰਮ ਦਾ ਦੂਜਾ ਗੇੜ ਸ਼ੁਰੂ

ਐਸ. ਏ. ਐਸ. ਨਗਰ, 28 ਜਨਵਰੀ (ਆਰ ਪੀ ਵਾਲੀਆ) ਨਗਰ ਨਿਗਮ ਦੇ ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ੍ਹ ਰਹੇ ਗੁਰਦੀਪ ਸਿੰਘ ਵੱਲੋਂ ਆਪਣੀ ਮੁਹਿੰਮ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਹਨਾਂ ਵਲੋਂ ਇੱਕ ਵੱਡੇ ਜੱਥੇ ਨੇ ਫੇਜ਼-2 ਵਿਚ ਚੋਣ ਪ੍ਰਚਾਰ ਕੀਤਾ। ਜੱਥੇ ਦੀ ਅਗਵਾਈ ਮਜਦੂਰ ਆਗੂ ਕੁਲਦੀਪ ਸਿੰਘ ਨੇ ਕੀਤੀ। ਜੱਥੇ ਵਿਚ ਮੁਲਾਜ਼ਮ ਆਗੂ ਮਨਸਾ ਰਾਮ, ਐਨ ਮਾਰਵਾੜੀ, ਜੈ ਕਿਸ਼ਨ ਅਤੇ ਬਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਖਬੀਰ ਸਿੰਘ, ਅਮਰਜੀਤ ਸਿੰਘ ਆਦਿ ਸ਼ਾਮਿਲ ਸਨ।

ਜੱਥੇ ਵੱਲੋਂ ਗੁਰਦੀਪ ਸਿੰਘ ਦੇ ਬਾਰੇ ਜਾਣ-ਪਛਾਣ ਕਰਵਾਉਂਦਾ ਕਾਰਡ ਤੇ ਸਟਿਕਰ ਵੰਡਿਆ ਗਿਆ। ਇਸ ਮੌਕੇ ਮੁੱਹਲਾ ਨਿਵਾਸੀਆਂ ਵੱਲੋਂ ਸ਼੍ਰੀ ਅਮਰਜੀਤ ਸਿੰਘ, ਭੁਪਿੰਦਰ ਕੌਰ ਅਕਾਰ, ਪ੍ਰਿੰਸੀਪਲ ਬਲਬੀਰ ਕੌਰ, ਜਗਜੀਤ ਸਿੰਘ, ਪ੍ਰੀਤੀਪਾਲ ਸਿੰਘ, ਪੀ.ਐਸ. ਖੋਖਰ, ਰਘੁਬੀਰ ਕੌਰ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *