ਵਾਰਡ ਨੰਬਰ 4 ਦੇ ਉਮੀਦਵਾਰ ਗੁਰਦੀਪ ਸਿੰਘ ਵਲੋਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਦਾ ਸੱਦਾ
ਐਸ. ਏ. ਐਸ. ਨਗਰ, 10 ਫਰਵਰੀ (ਆਰ.ਪੀ.ਵਾਲੀਆ) ਨਗਰ ਨਿਗਮ ਚੋਣਾਂ ਲਈ ਵਾਰਡ ਨੰ. 4 ਤੋਂ ਆਜ਼ਾਦ ਉਮੀਦਵਾਰ ਸz. ਗੁਰਦੀਪ ਸਿੰਘ ਨੇ ਵੋਟਰਾਂ ਨਾਲ ਸਿੱਧਾ ਸੰਪਰਕ ਕਰਦਿਆ ‘ਰਵਾਇਤੀ ਪਾਰਟੀਆਂ ਨੂੰ ਹਰਾਓ, ਬਦਲਵੀਂ ਰਾਜਨੀਤੀ ਨੂੰ ਮਜ਼ਬੂਤ ਬਣਾਓ’ ਦਾ ਨਾਅਰਾ ਦਿੱਤਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਦੀ ਆਜਾਦੀ ਤੋਂ ਬਾਅਦ ਅਪਣਾਈਆਂ ਗਈਆਂ ਨੀਤੀਆਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਜੂਦਾ ਹਾਲਤ ਲਈ ਜਿੰਮੇਵਾਰ ਹਨ।
ਸz. ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਵਾਰਡ ਦੇ ਵੋਟਰਾਂ ਦਾ ਭਰਪੂਰ ਸਮਰਥਨ ਹਾਸਿਲ ਹੋ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵੋਟਰ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ।