ਵਾਰਡ ਨੰਬਰ 4 ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਗਰੀਬ ਚੇਤਨਾ ਮੰਚ ਨੇ ਮੰਗ ਕੀਤੀ ਹੈ ਕਿ ਫੇਜ਼ 1 ਦੇ ਵਾਰਡ ਨੰਬਰ 4 ਵਿੱਚ ਪਾਰਕਿੰਗ ਦੀ ਸਮੱਸਿਆ ਹੱਲ ਕੀਤੀ ਜਾਵੇ| ਨਗਰ ਨਿਗਮ ਮੁਹਾਲੀ ਦੇ ਮੇਅਰ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਕਿਹਾ ਹੈ ਕਿ ਵਾਰਡ ਨੰਬਰ 4 ਵਿੱਚ ਛੋਟੇ ਕੁਆਟਰਾਂ ਵਾਲਿਆਂ ਨੂੰ ਵਾਹਨ ਖੜੇ ਕਰਨ ਲਈ ਕਾਫੀ ਸਮੱਸਿਆ ਆਉਂਦੀ ਹੈ ਇਸ ਲਈ ਇਸ ਵਾਰਡ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ|

Leave a Reply

Your email address will not be published. Required fields are marked *