ਵਾਰਡ ਨੰਬਰ 4 ਵਿੱਚ ਸੜਕਾਂ ਬਨਾਉਣ ਦਾ ਕੰਮ ਸ਼ੁਰੂ ਕਰਵਾਇਆ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਸਥਾਨਕ ਵਾਰਡ ਨੰਬਰ 4 ਵਿੱਚ ਕਂੌਸਲਰ ਗੁਰਮੀਤ ਕੌਰ ਵਲੋਂ ਇਲਾਕੇ ਦੀਆਂ ਸੜਕਾਂ ਨੂੰ ਬਨਾਉਣ ਦਾ ਕੰਮ  ਸ਼ੁਰੂ ਕਰਵਾਇਆ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕੌਂਸਲਰ ਗੁਰਮੀਤ ਕੌਰ ਨੇ ਕਿਹਾ ਕਿ ਇਸ ਇਲਾਕੇ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ, ਜਿਸ ਲਈ ਅੱਜ ਇਹਨਾਂ ਸੜਕਾਂ ਨੂੰ ਨਵਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਇਹ ਸੜਕਾਂ ਬਣਨ ਨਾਲ ਇਲਾਕਾ ਵਾਸੀਆਂ ਨੂੰ ਵਧੀਆ ਸਹੂਲਤ  ਮਿਲੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਣ ਲਾਲ ਸ਼ਰਮਾ, ਚੈਨ ਸਿੰਘ, ਰਜਨੀਸ਼ ਸੇਵਕ (ਡਾਇਰੈਕਟਰ ਸ਼ਾਸਤਰੀ ਸਕੂਲ) , ਕੁਲਦੀਪ ਸਿੰਘ, ਹਰਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਰਿਸ਼ੀ, ਸਰੋਜ ਬਾਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *