ਵਾਰਡ ਨੰਬਰ 40 ਤੋਂ ਉਮੀਦਵਾਰ ਮੇਜਰ ਸਿੰਘ ਦੀ ਚੋਣ ਮੁਹਿੰਮ ਭਖਾਉਣ ਦਾ ਐਲਾਨ


ਐਸ ਏ ਐਸ ਨਗਰ, 4 ਜਨਵਰੀ (ਸ਼ਬ ਰੈਂਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦੀ ਜਨਰਲ ਬਾਡੀ ਮੀਟਿੰਗ ਕਿ੍ਰਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਾਰਡ ਨੰਬਰ 40 ਤੋਂ ਉਮੀਦਵਾਰ ਸ੍ਰ ਮੇਜਰ ਸਿੰਘ (ਜੋ ਕਮੇਟੀ ਦੇ ਮੁੱਖ ਸਲਾਹਕਾਰ ਅਤੇ ਸੈਕਟਰ 76-80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਵੈਲਫੇਅਰ ਕਮੇਟੀ ਮੋਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਹਨ) ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੌਕੇ ਕਿਸਾਨ ਸੰਘਰਸ਼ ਦੌਰਾਨ ਸ਼ਹਾਦਤ ਪਾ ਗਏ ਕਿਸਾਨਾਂ ਮਜਦੂਰਾਂ ਨੂੰ ਸ਼ਰਧਾਜਲੀ ਭੇਂਟ ਕਰਦਿਆ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨ ਰਦ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਗਮਾਡਾ ਵਲੋਂ ਸਰਕਾਰ ਵਲੋਂ ਪਾਣੀ ਦੇ ਬਿਲਾਂ ਦੀ 1 ਸਤੰਬਰ 2017 ਤੋਂ 31 ਦਸੰਬਰ 2020 ਤਕ ਦੀ ਕੀਤੀ ਗਈ 5 ਗੁਣਾ ਵਾਧੂ ਵਸੂਲੀ ਰਕਮ ਤੁਰੰਤ ਵਾਪਸ ਕਰਨ, ਬਿਜਲੀ ਦੇ ਬਿਲਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲੈਣ, ਸੈਕਟਰ 79 ਵਿੱਚ ਹੈਲਥ ਸੈਂਟਰ ਦੀ ਉਸਾਰੀ ਕਰਨ, ਸੈਕਟਰ 78 ਵਿੱਚ ਕਮਿਊਨਿਟੀ ਸੈਂਟਰ ਤੇ ਫਾਇਰ ਸਟੇਸ਼ਨ ਦੀ ਉਸਾਰੀ ਕਰਨ, ਸੈਕਟਰ 77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਕਰਨ, ਸੜਕਾਂ ਦਾ ਠੀਕ ਤਰ੍ਹਾਂ ਪੈਚ ਵਰਕ ਕਰਨ, ਸੜਕਾਂ ਦੇ ਕਰਵ ਚੈਨਲ ਨਵਿਆਉਣ, ਸੈਕਟਰ ਦੇ ਬਾਕੀ ਰਹਿੰਦੇ ਪਾਰਕਾਂ ਵਿੱਚ ਲਾਈਟਾਂ ਤੇ ਬਚਿਆ ਦੇ ਝੂਲੇ ਠੀਕ ਕਰਨ ਅਤੇ ਹੋਰ ਵੱਡੇ ਝੂਲੇ ਲਗਾਉਣ, ਪਾਰਕਾਂ ਵਿੱਚ ਜਿੰਮ ਲਗਾਉਣ, ਵਡੇ ਪਾਰਕ ਦੀ ਰੈਲਿੰਗ ਸਟੋਨ ਦੀਵਾਰ ਬਣਾ ਕੇ ਲਗਾਉਣ ਤੇ ਪਕੇ ਟਰੈਕ ਦੇ ਨਾਲ ਕੱਚਾ ਟਰੈਕ ਬਣਾਉਣ ਦੀ ਵੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਜਨਰਲ ਸਕਤਰ, ਮੇਜਰ ਸਿੰਘ, ਰਮਨੀਕ ਸਿੰਘ, ਐਮ ਪੀ ਸਿੰਘ ਪ੍ਰਧਾਨ ਸੈਕਟਰ 79, ਟਰੇਡ ਯੂਨੀਅਨ ਆਗੂ ਸੱਜਨ ਸਿੰਘ ਬੈਂਸ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ ਕੰਗ, ਦਰਸ਼ਨ ਸਿੰਘ, ਗੁਰਨਾਮ ਸਿੰਘ, ਇੰਸਪਾਲ, ਹਾਕਮ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਮਟੋਰੀਆ, ਰਜਿੰਦਰ ਕਾਲੀਆ, ਰਮਿੰਦਰ ਸਿੰਘ, ਮਹਿੰਦਰ ਸਿੰਘ ਮਾਵੀ, ਅਮਰ ਸਿੰਘ ਅਨੇਜਾ, ਸਤਪਾਲ ਸਿੰਘ, ਸੰਨੀ ਨਾਗਪਾਲ, ਪਲਵਿੰਦਰਜੀਤ ਕੌਰ, ਰਾਜਪਾਲ ਕੌਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *