ਵਾਰਡ ਨੰਬਰ 5 ਵਿੱਚ ਪਾਰਕਾਂ ਦੀ ਸਫਾਈ ਅਤੇ ਸੁੰਦਰੀਕਰਨ ਦਾ ਕੰਮ ਜਾਰੀ : ਰੁਪਿੰਦਰ ਕੌਰ ਰੀਨਾ
ਐਸ ਏ ਐਸ ਨਗਰ, 4 ਦਸੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 4 ਦੇ ਵਾਰਡ ਨੰਬਰ 5 ਵਿੱਚ ਪੈਂਦੇ ਵੱਖ ਵੱਖ ਪਾਰਕਾਂ ਵਿੱਚ ਅੱਜ ਕਾਂਗਰਸੀ ਆਗੂ ਰੁਪਿੰਦਰ ਕੌਰ ਰੀਨਾ ਦੀ ਹਾਜਰੀ ਵਿੱਚ ਨਵੇਂ ਬਂੈਚ ਅਤੇ ਨਵੇਂ ਡਸਟਬਿਨ ਲਗਾਏ ਗਏ|
ਇਸ ਮੌਕੇ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਾਰਡ ਨੰਬਰ 5 ਦੇ ਵੱਖ ਵੱਖ ਪਾਰਕਾਂ ਦੀ ਸਫਾਈ ਅਤੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਇਹਨਾਂ ਪਾਰਕਾਂ ਵਿੱਚ ਨਵੇਂ ਬੈਂਚ ਲਗਾਏ ਗਏ ਹਨ ਅਤੇ ਨਵੇਂ ਡਸਟਬਿਨ ਰਖੇ ਗਏ ਹਨ|
ਉਹਨਾਂ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇਸ ਵਾਰਡ ਵਿੱਚ ਵੱਡੀ ਪੱਧਰ ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ| ਇਸ ਮੌਕੇ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ|