ਵਾਰਡ ਨੰਬਰ 50 ਤੋਂ ਆਜਾਦ ਉਮੀਦਵਾਰ ਪ੍ਰਦੀਪ ਕੁਮਾਰ ਨਵਾਬ ਵਲੋਂ ਚੋਣ ਪ੍ਰਚਾਰ ਆਰੰਭ
ਐਸ ਏ ਐਸ ਨਗਰ, 2 ਦਸੰਬਰ (ਸ.ਬ.) ਵਾਰਡ ਨੰਬਰ 50 ਤੋਂ ਨਿਗਮ ਚੋਣ ਲੜ ਰਹੇ ਆਜਾਦ ਉਮੀਦਵਾਰ ਅਤੇ ਵੈਲਫੇਅਰ ਐਸੋਸੀਏਸ਼ਨ ਐਚ ਐਮ, ਐਚ ਐਲ ਹਾਊਸਿੰਗ ਫੇਜ 2 ਦੇ ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਨਵਾਬ ਵਲੋਂ ਅੱਜ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਣਾ ਚੋਣ ਪ੍ਰਚਾਰ ਆਰੰਭ ਕਰ ਦਿਤਾ ਗਿਆ| ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਨਵਾਬ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਚੋਣ ਲੜ ਰਹੇ ਹਨ|
ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਦੇ ਹੁਣ ਤਕ ਜਿੰਨੇ ਵੀ ਨੁਮਾਇੰਦੇ ਰਹੇ ਹਨ, ਉਹਨਾਂ ਸਭ ਨੇ ਉਹਨਾਂ ਦੇ ਵਾਰਡ ਦਾ ਸਰਬਪੱਖੀ ਵਿਕਾਸ ਕਰਨ ਲਈ ਆਪਣੇ ਪੱਧਰ ਤੇ ਕੰਮ ਕੀਤਾ ਹੈ ਪਰ ਫਿਰ ਵੀ ਵਾਰਡ ਦਾ ਐਚ ਐਮ ਐਚ ਐਲ ਮਕਾਨਾਂ ਵਾਲਾ ਹਿਸਾ ਵਿਕਾਸ ਪਖੋਂ ਪਿੱਛੇ ਰਹਿ ਗਿਆ| ਉਹਨਾਂ ਕਿਹਾ ਕਿ ਉਹ ਸਿਰਫ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਇਹ ਚੋਣ ਲੜ ਰਹੇ ਹਨ ਅਤੇ ਵਾਰਡ ਦੇ ਵਸਨੀਕਾਂ ਵਲੋਂ ਉਹਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ|
ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਨਵਾਬ ਦੇ ਪਿਤਾ ਜੀ ਸ੍ਰੀ ਤਿਲਕ ਰਾਜ, ਸਤਨਾਮ ਸਿੰਘ ਸੱਤਾ, ਰਜਿੰਦਰ ਸਿੰਘ ਰਾਜਾ, ਪ੍ਰਦੀਪ ਕੁਮਾਰ ਜੁੰਗਨੂੰ, ਜਸਪ੍ਰੀਤ ਕੌਰ, ਅਮਰਿੰਦਰ ਕੌਰ, ਲਲਿਤ ਕੁਮਾਰ ਮੌਜੂਦ ਸਨ|