ਵਾਰਡ ਨੰਬਰ 50 ਦਾ ਪੋਲਿੰਗ ਬੂਥ ਸ਼ਾਸ਼ਤਰੀ ਮਾਡਲ ਸਕੂਲ ਵਿੱਚ ਹੀ ਬਣਾਉਣ ਦੀ ਮੰਗ


ਐਸ਼ਏ 7 ਜਨਵਰੀ (ਸ਼ਬ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਵਲੋਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਨਗਰ ਨਿਗਮ ਦੀ ਆਉਣ ਵਾਲੀ ਚੋਣ ਲਈ ਕੀਤੀ ਗਈ ਨਵੀਂ ਵਾਰਡਬੰਦੀ ਦੇ ਤਹਿਤ ਵਾਰਡ ਨੰਬਰ 50 ਦੇ ਸਾਰੇ ਪੋਲਿੰਗ ਬੂਥ ਫੇਜ਼ 1 ਵਿਚਲੇ ਸ਼ਾਸ਼ਤਰੀ ਮਾਡਲ ਸਕੂਲ ਵਿਖੇ ਹੀ ਬਣਾਏ ਜਾਣ।
ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ þ ਕਿ ਵਾਰਡ ਨੰ 50 ਦੇ ਚਾਰ ਪੋਲਿੰਗ ਸਟੇਸ਼ਨ ਪੋਲਿੰਗ ਬੂਥ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਫੇਜ਼ 1 (ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਮੁਹਾਲੀ) ਵਿਖੇ ਬਣਾਏ ਗਏ ਹਨ, ਜੋ ਕਿ ਵਾਰਡ ਨੰ 50 ਦੇ ਖੇਤਰ ਤੋਂ ਲੱਗਭੱਗ ਡੇਢ-ਦੋ ਕਿ ਮੀ ਦੂਰੀ ਤੇ ਹਨ। ਉਹਨਾਂ ਲਿਖਿਆ ਹੈ ਕਿ ਇਸ ਦੂਰੀ ਕਾਰਨ ਸਥਾਨਕ ਲੋਕਾਂ (ਜਿਨ੍ਹਾਂ ਵਿੱਚ ਬਜੁਰਗ ਵੀ ਸ਼ਾਮਿਲ ਹਨ) ਨੂੰ ਵੋਟ ਪਾਉਣ ਲਈ ਜਾਣ ਦੌਰਾਨ ਭਾਰੀ ਪਰੇਸ਼ਾਨੀ ਸਹਿਣੀ ਪਵੇਗੀ।
ਉਹਨਾਂ ਲਿਖਿਆ ਹੈ ਕਿ ਇਸ ਵਾਰਡ ਦਾ ਪਹਿਲਾ ਪੋਲਿੰਗ ਸਟੇਸ਼ਨ ਸ਼ਾਸਤਰੀ ਮਾਡਲ ਸਕੂਲ ਫੇਜ਼ 1 ਮੁਹਾਲੀ ਵਿੰਚ ਸਥਿਤ ਸੀ ਜੋ ਕਿ ਇਸ ਵਾਰਡ ਦੇ ਵਿਚਾਲੇ ਪੈਂਦਾ þ । ਉਹਨਾਂ ਮੰਗ ਕੀਤੀ ਕਿ ਇਸ ਵਾਰਡ ਦਾ ਪੋਲਿੰਗ ਸਟੇਸ਼ਨ ਨੂੰ ਬਦਲਿਆ ਨਾ ਜਾਵੇ ਅਤੇ ਇਸਨੂੰ ਸ਼ਾਸ਼ਤਰੀ ਮਾਡਲ ਸਕੂਲ ਵਿੱਚ ਹੀ ਰੱਖਿਆ ਜਾਵੇ ਤਾਂ ਜੋ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।

Leave a Reply

Your email address will not be published. Required fields are marked *