ਵਾਰਡ ਨੰਬਰ 8 ਤੋਂ ਉਮੀਦਵਾਰ ਕੁਲਜੀਤ ਬੇਦੀ ਦੀ ਚੋਣ ਮੁਹਿੰਮ ਨੂੰ ਲੋਕਾਂ ਦੇ ਵੱਡੇ ਇਕੱਠ ਨੇ ਦਿੱਤਾ ਭਰ੍ਹਵਾਂ ਹੁੰਗਾਰਾ
ਐਸ.ਏ.ਐਸ. ਨਗਰ, 27 ਜਨਵਰੀ (ਸ.ਬ.) ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪ੍ਰਸਿੱਧ ਸਮਾਜ ਸੇਵੀ ਆਗੂ ਸz. ਕੁਲਜੀਤ ਸਿੰਘ ਬੇਦੀ ਦੀ ਚੋਣ ਮੁਹਿੰਮ ਦੌਰਾਨ ਕੀਤੀ ਗਈ ਮੀਟਿੰਗ ਮੌਕੇ ਵਾਰਡ ਦੇ ਵੱਡੀ ਗਿਣਤੀ ਵਸਨੀਕਾਂ ਵਲੋਂ ਉਨ੍ਹਾਂ ਨੂੰ ਜਿਤਾਉਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕੈਬਨਿਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਭਰਾ ਤੇ ਕਾਂਗਰਸੀ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਬੇਟੇ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਕਿਹਾ ਕਿ ਮੀਟਿੰਗ ਵਿੱਚ ਵਾਰਡ ਵਾਸੀਆਂ ਦਾ ਇਕੱਠ ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਸz. ਕੁਲਜੀਤ ਸਿੰਘ ਬੇਦੀ ਦੀ ਜਿੱਤ ਯਕੀਨੀ ਹੈ।
ਇਸ ਮੌਕੇ ਸz. ਬੇਦੀ ਨੇ ਕਿਹਾ ਕਿ ਉਹ ਆਪਣੇ ਵਾਰਡ ਸਮੇਤ ਪੂਰੇ ਸ਼ਹਿਰ ਦੇ ਲੋਕਾਂ ਦੀ ਹਰ ਸਮੱਸਿਆ ਲਈ ਲੜਾਈ ਲੜਦੇ ਰਹੇ ਹਨ ਅਤੇ ਹੁਣ ਇਸ ਵਾਰ ਵੀ ਚੋਣ ਜਿੱਤ ਕੇ ਵਾਰਡ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਦਾ ਯਤਨ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਰੂਪ ਜੋਸ਼ੀ, ਪ੍ਰੇਮ ਕੁਮਾਰ ਸ਼ਰਮਾ ਪ੍ਰਧਾਨ ਲਕਸ਼ਮੀ ਨਰਾਇਣ ਮੰਦਰ, ਡੀ.ਐਸ. ਚੰਢੋਕ, ਦਲਬੀਰ ਸਿੰਘ ਕਾਨੂੰਨਗੋ, ਨਵਨੀਤ ਤੋਕੀ, ਫਕੀਰ ਸਿੰਘ ਖਿੱਲਣ, ਮਨਮੋਹਨ ਸਿੰਘ, ਰਣਜੋਧ ਸਿੰਘ, ਹਰਬੰਸ ਸਿੰਘ, ਤਿਲਕ ਰਾਜ ਸ਼ਰਮਾ, ਇੰਦਰ ਸਿੰਘ, ਬੀ.ਆਰ. ਹਮਦਰਦ, ਪਰਮਜੀਤ ਸੇਠੀ, ਮਨਜੀਤ ਸਿੰਘ ਦੂਆ, ਜਤਿੰਦਰ ਜੌਲੀ, ਜਤਿੰਦਰ ਕੌਰ, ਸਰੋਜ ਸ਼ਰਮਾ, ਗੁਰਿੰਦਰ ਕੌਰ, ਕੰਵਲਜੀਤ ਕੌਰ, ਆਸ਼ੂ ਵੈਦ ਅਤੇ ਵੱਡੀ ਗਿਣਤੀ ਵਿੱਚ ਵਰਡ ਦੇ ਵਸਨੀਕ ਹਾਜਿਰ ਸਨ।