ਵਾਰਡ ਨੰਬਰ 8 ਦੇ ਰਹਿੰਦੇ ਕੰਮ ਕਰਵਾਏ ਨਗਰ ਨਿਗਮ : ਅਸ਼ੋਕ ਝਾ

ਐਸ.ਏ. ਐਸ. ਨਗਰ, 13 ਜੁਲਾਈ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਨੂੰ ਚਿੱਠੀ ਲਿਖ ਕੇ ਵਾਰਡ ਨੰ. 8 ਦੇ ਰਹਿੰਦੇ ਕੰਮ ਕਰਵਾਉਣ ਦੀ ਮੰਗ ਕੀਤੀ ਹੈ| 
ਆਪਣੀ ਲਿਖੀ ਚਿੱਠੀ ਵਿੱਚ ਉਹਨਾਂ ਕਿਹਾ ਕਿ ਵਾਰਡ ਵਿੱਚ ਪੈਂਦੇ (ਸਥਾਨਕ ਫੇਜ਼ 2 ਦੇ ਉਦਯੋਗਿਕ                 ਖੇਤਰ ਵਿਚਲੇ) ਜੋਗਿੰਦਰ ਸਿੰਘ (ਵੀਰ ਚੱਕਰ) ਪਾਰਕ ਵਿੱਚ ਪਿੱਛਲੇ ਕਾਫੀ ਸਮੇਂ ਪਹਿਲਾ ਪਾਸ ਹੋਏ ਟਾਇਲਟ ਬਲਾਕ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ ਜਿਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸਦੇ ਨਾਲ ਹੀ ਕਮਿਸ਼ਨਰ ਨੂੰ ਉਹਨਾਂ ਪਿੰਡ ਸ਼ਾਹੀਮਾਜਰਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕਿਲੱਤ ਕਾਰਨ ਹੋਣ ਵਾਲੀ ਸੱਮਸਿਆ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਇੱਥੇ ਪਾਣੀ ਦੀ ਲੋੜੀਂਦੀ ਸਪਲਾਈ ਲਈ ਵੱਡੀ 6 ਇੰਚ ਦੀ ਪਾਈਪ ਪਵਾਈ ਜਾਵੇ ਤਾਂ ਜੋ ਵਸਨੀਕਾਂ ਦੀ ਪਾਣੀ ਦੀ ਸੱਮਸਿਆ ਦੂਰ ਹੋ           ਸਕੇ| 
ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪਿੱਛਲੇ ਲੱਗਭੱਗ 6 ਮਹੀਨੇ ਪਹਿਲਾ ਪਾਸ ਹੋਏ 15 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਵੀ ਤੁਰੰਤ ਸ਼ੁਰੂ ਕਰਵਾਇਆ ਜਾਵੇ|

Leave a Reply

Your email address will not be published. Required fields are marked *