ਵਾਰਡ ਨੰਬਰ 9 ਵਿੱਚ ਪੇਵਰ ਬਲਾਕ ਦਾ ਕੰਮ ਸ਼ੁਰੂ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਵਾਰਡ ਨੰਬਰ 9 ਵਿੱਚ ਐਮ ਸੀ ਅਰੁਨ ਸ਼ਰਮਾ ਵੱਲੋਂ ਸਾਢੇ ਸੱਤ ਮਰਲਾ ਕੋਠੀਆਂ (ਫੇਜ਼-5) ਵਿੱਚ ਪੇਵਰ ਬਲਾਕ ਦਾ ਕੰਮ ਸ਼ੁਰੂ ਕਰਵਾਇਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ. ਸੀ ਅਰੁਨ ਸ਼ਰਮਾ ਨੇ ਦਸਿਆ ਕਿ ਇਸ ਕੰਮ ਉਪਰ 15 ਲੱਖ ਰੁਪਏ ਦੀ ਲਾਗਤ ਹੋਵੇਗੀ ਇਸ ਕੰਮ ਨੂੰ 15 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ|
ਉਹਨਾਂ ਕਿਹਾ ਕਿ ਪਹਿਲਾਂ ਹੀ ਸਾਢੇ ਚੌਦਾ ਲੱਖ ਦੇ ਵਿਕਾਸ ਕੰਮ ਇਸ ਇਲਾਕੇ ਵਿੱਚ ਚੱਲ ਰਹੇ ਹਨ ਜੋ ਕਿ ਹੁਣ ਮੁਕੰਮਲ ਹੋਣ ਵਾਲੇ ਹਨ| ਇਸ ਮੌਕੇ ਮਨਜੀਤ ਸਿੰਘ ਮਾਨ ਰਾਮਗੜੀਆ ਸਭਾ ਪ੍ਰਧਾਨ, ਮਹੇਸ਼ ਮੰਨਣ ਪ੍ਰਧਾਨ ਮੰਦਰ ਕਮੇਟੀ, ਜੈ ਸਿੰਘ, ਬਾਬਾ ਪੱਪੂ, ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *