ਵਾਰਡ ਨੰ 23 ਵਿਖੇ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਂਦੀ : ਧਨੋਆ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਵਾਰਡ ਨੰ 23 ਨਾਲ ਸੰਬੰਧਿਤ ਖੇਤਰ ਵਿੱਚ ਵਿਕਾਸ ਕਾਰਜ ਤੇਜ ਕਰਵਾਏ ਗਏ ਹਨ ਅਤੇ ਇਸ ਸਬੰਧ ਵਿੱਚ ਟ੍ਰੈਫਿਕ ਦੀ ਆ ਰਹੀ ਵੱਡੀ ਸਮੱਸਿਆ ਦੇ ਹੱਲ ਲਈ ਫੇਜ਼ 9 ਸਿੱਖਿਆ ਬੋਰਡ ਅਤੇ ਫੋਰਟਿਜ਼ ਹਸਪਤਾਲ ਦੇ ਨਾਲ 3 ਸਲਿੱਪ ਰੋਡਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ| ਜਿਸ ਨਾਲ ਇਸ ਏਰੀਏ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਦਾ ਹੱਲ ਹੋਵੇਗਾ|
ਵਾਰਡ ਨੰ: 23 ਦੇ ਕੌਂਸਲਰ  ਸ੍ਰ. ਸਤਵੀਰ ਸਿੰਘ ਧਨੋਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੰਮ ਛੇਤੀ ਹੀ ਮੁਕੰਮਲ ਕਰਵਾ ਦਿੱਤੇ ਜਾਣਗੇ| ਉਹਨਾਂ ਕਿਹਾ ਕਿ ਇਹਨਾਂ ਕੰਮਾਂ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਇਸ ਨੂੰ ਵਾਰ ਵਾਰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਪੈਸੇ ਅਤੇ ਸਮੇਂ ਦੀ ਬਰਬਾਦੀ ਨਾ ਹੋਵੇ|  ਇਸ ਦੇ ਨਾਲ-ਨਾਲ ਗੰਦੇ ਨਾਲੇ ਵਿੱਚ ਵਾਰ-ਵਾਰ ਪੈ ਰਹੇ ਪਾੜ ਦੇ ਹੱਲ ਲਈ ਗੁਰਦੁਆਰਾ ਸਾਹਿਬ ਦੇ ਨੇੜੇ ਸੜਕ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ             ਖੇਤਰ ਵਿੱਚ ਗੰਦੇ ਨਾਲੇ ਦੀ ਚੈਨਲਾਇਜੀਗ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *