ਵਾਰਡ ਨੰ. 3 ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਆਪਣੇ ਪੱਲੇ ਤੋਂ ਹੱਲ ਕਰਾਂਗਾ : ਅਮਰਜੀਤ ਸਿੰਘ

ਖਰੜ, 19 ਜਨਵਰੀ (ਸ਼ਮਿੰਦਰ ਸਿੰਘ) ਖਰੜ ਦੇ ਸਮਾਜਸੇਵੀ ਆਗੂ ਅਮਰਜੀਤ ਸਿੰਘ ਵਲੋਂ ਆਪਣੇ ਨਿੱਜੀ ਖਰਚੇ ਤੇ ਖਰੜ ਦੇ ਵਾਰਡ ਨੰ.3 ਦੀ ਟੁੱਟੀ ਹੋਈ ਸੜਕ ਨੂੰ ਟਾਈਲਾਂ ਲਗਵਾ ਕੇ ਠੀਕ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਪੂਰੀ ਗਲੀ ਵਿੱਚ ਟਾਈਲਾਂ ਲਗਾਉਣ ਉਤੇ 2 ਲੱਖ ਰੁਪਏ ਦਾ ਖਰਚਾ ਆਇਆ ਹੈ ।

ਉਨ੍ਹਾਂ ਕਿਹਾ ਕਿ ਵਾਰਡ ਨੰਬਰ 3 ਦੇ ਵਸਨੀਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਉਹ ਖੁਦ ਕਰਨਗੇ ਅਤੇ ਵਾਰਡ ਵਿੱਚ ਬਾਕੀ ਅਧੂਰੇ ਪਏ ਕੰਮ ਵੀ ਛੇਤੀ ਪੂਰੇ ਕਰਵਾਏ ਜਾਣਗੇ।

Leave a Reply

Your email address will not be published. Required fields are marked *