ਵਾਰਡ ਨੰ. 4 ਤੋਂ ਅਜ਼ਾਦ ਉਮੀਦਵਾਰ ਸz. ਗੁਰਦੀਪ ਸਿੰਘ ਦੀ ਪ੍ਰਚਾਰ ਮੁਹਿੰਮ ਭਖੀ
ਐਸ.ਏ.ਐਸ.ਨਗਰ, 2 ਫਰਵਰੀ (ਸ.ਬ.) ਵਾਰਡ ਨੰ. 4 ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇਸz. ਗੁਰਦੀਪ ਸਿੰਘ ਦੀ ਪ੍ਰਚਾਰ ਮੁਹਿੰਮ ਨੂੰ ਤੇਜ ਕਰਦਿਆਂ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਆਪਣਾ ਕੀਮਤੀ ਵੋਟ ਉਨ੍ਹਾਂ ਨੂੰ ਪਾਉਣ ਦੀ ਅਪੀਲ ਕੀਤੀ ਹੈ।
ਇਸ ਮੁਹਿੰਮ ਦੀ ਅਗਵਾਈ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸz. ਗੁਰਬਚਨ ਸਿੰਘ ਵਲੋਂ ਕੀਤੀ ਗਈ ਜਿਸ ਵਿੱਚ ਕਈ ਟਰੇਡ ਯੂਨੀਅਨਾਂ ਦੇ ਆਗੂ ਵੀ ਸ਼ਾਮਿਲ ਹੋਏ। ਇਸ ਮੌਕੇ ਰਵਾਇਤੀ ਸਿਆਸੀ ਪਾਰਟੀਆਂ ਦੇ ਧੋਖੇ ਦਾ ਸ਼ਿਕਾਰ ਹੋਏ ਲੋਕਾਂ ਨੇ ਰਾਜਨੀਤੀ ਨੂੰ ਬਦਲਣ ਦਾ ਇਰਾਦਾ ਜਤਾਇਆ ਅਤੇ ਗੁਰਦੀਪ ਸਿੰਘ ਵਰਗੇ ਸਮਾਜ ਸੇਵੀਆਂ ਦੇ ਅੱਗੇ ਲਿਆਉਣ ਦਾ ਸੱਦਾ ਦਿੱਤਾ ਗਿਆ।
ਸz. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਵਾਰਡ ਨਿਵਾਸੀਆਂ ਨੇ ਵੀ ਕਿਹਾ ਕਿ ਉਹ ਗੁਰਦੀਪ ਸਿੰਘ ਵਰਗੇ ਜਮੀਨ ਨਾਲ ਜੁੜੇ ਉਮੀਦਵਾਰ ਦੀ ਲੋੜ ਮਹਿਸੂਸ ਕਰ ਰਹੇ ਸਨ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰੇ।
ਇਸ ਮੌਕੇ ਮੁਲਾਜ਼ਮ ਆਗੂ ਦਿਨੇਸ਼ ਪ੍ਰਸਾਦ, ਯੋਗ ਰਾਜ, ਬਲਵਿੰਦਰ ਸਿੰਘ, ਸੁਖਬੀਰ ਸਿੰਘ, ਭੁਪਿੰਦਰ ਸਿੰਘ, ਪ੍ਰੀਤੀਪਾਲ ਸਿੰਘ ਅਤੇ ਮੁਹੱਲਾ ਨਿਵਾਸੀ ਅਮਰਜੀਤ ਸਿੰਘ, ਪੀ. ਐਸ. ਖੋਖਰ, ਜਗਮੋਹਨ, ਤਾਰਾ ਚੰਦ, ਡਾ. ਜਤਿੰਦਰ ਕੌਰ, ਸੁਨੈਨਾ ਅਤੇ ਪਰਮਜੀਤ ਕੌਰ ਸਮੇਤ ਕਈ ਪਤਵੰਤੇ ਸ਼ਾਮਿਲ ਸਨ।