ਵਾਰਡ ਨੰ. 4 ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਵਲੋਂ ਚੋਣ ਮੁਹਿੰਮ ਤੇਜ

ਐਸ.ਏ.ਐਸ.ਨਗਰ, 5 ਫਰਵਰੀ (ਆਰ.ਪੀ.ਵਾਲੀਆ) ਵਾਰਡ ਨੰ. 4 ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਵਲੋਂ ਆਪਣੇ ਨਾਮਜ਼ਦਗੀ ਪੇਪਰ ਸਹੀਂ ਪਾਏ ਜਾਣ ਤੋਂ ਬਾਅਦ ਪ੍ਰਚਾਰ ਹੋਰ ਤੇਜ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਲੋਕਾਂ ਦੇ ਘਰੋ ਘਰੀ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।

ਸz. ਗੁਰਦੀਪ ਸਿੰਘ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਸ਼ਹੀਦ ਭਗਤ ਸਿੰਘ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਕਮਾਂਡੈਂਟ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸz. ਗੁਰਦੀਪ ਸਿੰਘ ਹੀ ਵਾਰਡ ਦੇ ਵਸਨੀਕਾਂ ਦੀਆਂ ਵੋਟਾਂ ਦੇ ਅਸਲ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਵਰਗੇ ਸਮਾਜ ਸੇਵੀ ਅਤੇ ਲੋਕ ਹਿਤ ਨੂੰ ਪ੍ਰਣਾਏ ਉਮੀਦਵਾਰ ਹੀ ਵਿਕਾਸ ਨੂੰ ਸਹੀ ਦਿਸ਼ਾ ਦੇ ਸਕਦੇ ਹਨ ਅਤੇ ਰਵਾਇਤੀ ਰਾਜਨੀਤੀ ਦਾ ਪ੍ਰਭਾਵਸ਼ਾਲੀ ਬਦਲ ਬਣ ਸਕਦੇ ਹਨ।

ਉਹਨਾਂ ਕਿਹਾ ਕਿ ਰਾਜਨੀਤੀ ਨੂੰ ਕਰਾਰਾ ਜਵਾਬ ਦੇਣ ਲਈ ਹੁਣ ਆਮ ਲੋਕਾਂ ਨੂੰ ਆਪਣੇ ਵੋਟ ਨੂੰ ਹੀ ਹਥਿਆਰ ਬਣਾਉਣਾ ਪਵੇਗਾ ਅਤੇ ਸੋਚ-ਸਮਝ ਕੇ ਧਰਾਤਲ ਨਾਲ ਜੁੜੇ ਤੇ ਲੋਕ ਸੇਵਾ ਨੂੰ ਪ੍ਰਣਾਏ ਉਮੀਦਵਾਰਾਂ ਨੂੰ ਹੀ ਚੁਣਨਾ ਪਵੇਗਾ।

Leave a Reply

Your email address will not be published. Required fields are marked *