ਵਾਰਡ ਨੰ. 4 ਦੇ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਐਸ. ਏ. ਐਸ. ਨਗਰ, 25 ਜਨਵਰੀ(ਆਰ ਪੀ ਵਾਲੀਆ)ਵਾਰਡ ਨੰ. 4 ਤੋਂ ਆਜ਼ਾਦ ਉਮਦੀਵਾਰ ਸ. ਗੁਰਦੀਪ ਸਿੰਘ ਵਲੋਂ ਅੱਜ ਫੇਜ਼ 4 ਵਿੱਚ ਘਰ-ਘਰ ਜਾ ਕੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਸ਼ਹੀਦ ਭਗਤ ਸਿੰਘ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਬਚਨ ਸਿੰਘ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਇਸ ਚੋਣ ਮੁਹਿੰਮ ਵਿੱਚ ਵੱਖ-ਵੱਖ ਟਰੇਡ ਯੂਨੀਅਨ ਆਗੂ ਤੇ ਸਮਾਜਸੇਵੀ ਸ਼ਾਮਿਲ ਹਨ। ਇਸ ਦੌਰਾਨ ਔਰਤਾਂ ਵੀ ਇਸ ਚੋਣ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੀਆਂ ਹਨ।

ਸz. ਗੁਰਦੀਪ ਸਿੰਘ ਨੇ ਦੱਸਿਆ ਕਿ ਚੋਣ ਮੁਹਿੰਮ ਦੌਰਾਨ ਉਹਨਾਂ ਨੂੰ ਵੋਟਰਾਂ ਦਾ ਪੂਰਾ ਸਹਿਯੋਗ ਅਤੇ ਸਮਰਥਨ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਹਨਾਂ ਨੂੰ ਜਿਤਾ ਕੇ ਸੇਵਾ ਦਾ ਮੌਕਾ ਜਰੂਰ ਦੇਣਗੇ।

Leave a Reply

Your email address will not be published. Required fields are marked *