ਵਾਰਡ ਨੰ. 8 ਤੋਂ ਉਮੀਦਵਾਰ ਕੁਲਜੀਤ ਬੇਦੀ ਦੀ ਚੋਣ ਮੁਹਿੰਮ ਨੂੰ ਭਰ੍ਹਵਾਂ ਹੁੰਗਾਰਾ
ਐਸ ਏ ਐਸ ਨਗਰ, 2 ਦਸੰਬਰ ( ਸ.ਬ. ) ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 8 (ਫੇਜ਼ 3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਸ੍ਰ. ਕੁਲਜੀਤ ਸਿੰਘ ਬੇਦੀ ਦੀ ਚੋਣ ਮੁਹਿੰਮ ਨੂੰ ਭਰ੍ਹਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਾਰਡ ਦੀਆਂ ਸਾਢੇ ਸੱਤ ਮਰਲਾ ਕੋਠੀਆਂ ਦੇ ਵਸਨੀਕਾਂ ਵਲੋਂ ਇਕ ਮੀਟਿੰਗ ਦੌਰਾਨ ਸ੍ਰ. ਬੇਦੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ| ਇਸ ਮੀਟਿੰਗ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|
ਸਾਢੇ ਸੱਤ ਮਰਲਾ ਕੋਠੀਆਂ ਦੇ ਮੋਹਤਬਰ ਵਿਅਕਤੀਆਂ ਨੇ ਕੁਲਜੀਤ ਸਿੰਘ ਬੇਦੀ ਦੀ ਰਿਹਾਇਸ਼ ਉਤੇ ਹੋਈ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਬਤੌਰ ਕੌਂਂਸਲਰ ਕੀਤੇ ਗਏ ਵਿਕਾਸ ਕੰਮਾਂ ਅਤੇ ਪੂਰੇ ਸ਼ਹਿਰ ਦੇ ਲੋਕਹਿਤ ਵਿੱਚ ਕੰਮਾਂ ਅਤੇ ਵਾਰਡ ਦੇ ਹਰ ਵਿਅਕਤੀ ਦੇ ਦੁੱਖ-ਸੁੱਖ ਵਿੱਚ ਖੜ੍ਹਨ ਦੀ ਪ੍ਰਸ਼ੰਸਾ ਕੀਤੀ|
ਇਸ ਮੌਕੇ ਰੂਬੀ ਸਿੱਧੂ ਨੇ ਕਿਹਾ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਮੁਹਾਲੀ ਸ਼ਹਿਰ ਦੇ ਸੂਝਵਾਨ ਲੋਕ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਉਤੇ ਮੋਹਰ ਲਗਾਉਣਗੇ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਨਿਗਮ ਵਿੱਚ ਐਮ.ਸੀ. ਵਜੋਂ ਚੁਣਨਗੇ| ਉਨ੍ਹਾਂ ਕਿਹਾ ਕਿ ਸ੍ਰ. ਕੁਲਜੀਤ ਸਿੰਘ ਬੇਦੀ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਂਦੇ ਹਨ ਅਤੇ ਸ਼ਹਿਰ ਦੇ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਵੀ ਉਨ੍ਹਾਂ ਆਪਣੇ ਯਤਨਾਂ ਸਦਕਾ ਹੱਲ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਰਾਮ ਸਰੂਪ ਜੋਸ਼ੀ, ਦਲਬੀਰ ਸਿੰਘ ਕਾਨੂੰਗੋ, ਅਮਰਜੀਤ ਸਿੰਘ ਅਮਨ, ਫਕੀਰ ਸਿੰਘ, ਤਿਲਕ ਰਾਜ ਸ਼ਰਮਾ, ਰਣਜੋਧ ਸਿੰਘ, ਨਰਿੰਦਰ ਮੋਦੀ, ਮਨਮੋਹਨ ਸਿੰਘ, ਫਤਿਹ ਸਿੰਘ, ਸੁਰਿੰਦਰਜੀਤ ਸਿੰਘ ਬੇਦੀ, ਦਲੀਪ ਸਿੰਘ ਚੰਢੋਕ, ਵਰਿੰਦਰ ਸਿੰਘ, ਐਡਵੋਕੇਟ ਅਜੀਤ ਪਾਲ ਸਿੰਘ ਸੱਭਰਵਾਲ, ਹੀਰਾ ਲਾਲ, ਹਮਦਰਦ ਜੀ ਨੇ ਸ੍ਰ. ਕੁਲਜੀਤ ਸਿੰਘ ਬੇਦੀ ਨੂੰ ਵਿਸ਼ਵਾਸ ਦਿਵਾਇਆ ਕਿ ਨਿਗਮ ਚੋਣਾਂ ਵਿੱਚ ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ| ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਮੀਟਿੰਗ ਵਿੱਚ ਹਾਜ਼ਰ ਪਤਵੰਤਿਆਂ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਨਿਵਾਸੀਆਂ ਉਤੇ ਪੂਰਾ ਮਾਣ ਹੈ|