ਵਾਰਡ ਨੰ: 8 ਵਿੱਚ ਵੱਡੇ ਪਾਰਕ ਵਿੱਚ ਪੇਵਰ ਬਲਾਕ ਲਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 16 ਮਾਰਚ (ਸ.ਬ.) ਵਾਰਡ ਨੰ: 8 ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਅੱਜ ਸਥਾਨਕ ਫੇਜ਼ 2 ਉਦਯੋਗਿਕ ਖੇਤਰ ਅਤੇ ਪਿੰਡ ਸ਼ਾਹੀਮਾਜਰਾ ਵਿਚਲੇ ਬਣੇ ਵੱਡੇ ਪਾਰਕ ਦੇ ਆਲੇ ਦੁਆਲੇ ਪੇਵਰ ਬਲਾਕ ਲਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ| ਇਸ ਮੌਕੇ ਕੌਂਸਲਰ ਅਸ਼ੋਕ ਝਾ ਨੇ ਦੱਸਿਆ ਕਿ ਇਸ ਕੰਮ ਉੱਪਰ 15 ਲੱਖ ਰੁਪਏ ਦੀ ਲਾਗਤ ਆਵੇਗੀ| ਇਸ ਪਾਰਕ ਦੇ ਆਲੇ ਦੁਆਲੇ 25 ਫੁੱਟ ਚੌੜੇ ਥਾਂ ਵਿੱਚ ਇਹ ਪੇਵਰ ਬਲਾਕ ਲਗਾਇਆ ਜਾ ਰਿਹਾ ਹੈ| ਇਸ ਨਾਲ ਫੈਕਟਰੀ ਦੇ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ| ਉਹਨਾ ਕਿਹਾ ਕਿ ਇਸ ਥਾਂ ਪਹਿਲੀ ਵਾਰ ਪੇਵਰ ਬਲਾਕ ਲੱਗ ਰਹੇ ਹਨ| ਇਸ ਮੌਕੇ ਕਾਕਾ ਸਿੰਘ, ਪਾਲ ਸਿੰਘ, ਪੰਡਤ ਰਾਮ ਰਤਨ, ਗੋਲਡੀ ਕਲਸੀ, ਦਰਸ਼ਨ ਸਿੰਘ, ਰਾਮ ਕੁਮਾਰ, ਰਣਬੀਰ ਸਿੰਘ, ਯਸ਼ਪਾਲ ਰਿੰਕਾ ਵੀ ਮੌਜੂਦ ਸਨ|

Leave a Reply

Your email address will not be published. Required fields are marked *