ਵਾਰਡ ਨੰy 21 ਤੋਂ ਅਜਾਦ ਗਰੁੱਪ ਦੀ ਉਮੀਦਵਾਰ ਅੰਜਲੀ ਸਿੰਘ ਦੇ ਹੱਕ ਵਿੱਚ ਰੋਡ ੪ੋਅ ਦਾ ਆਯੋਜਨ ਕੀਤਾ
ਐਸ਼ਏyਐਸ਼ਨਗਰ, 12 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਲਈ ਵਾਰਡ ਨੰy 21 ਤੋਂ ਅਜਾਦ ਗਰੁੱਪ ਦੀ ਉਮੀਦਵਾਰ ਅੰਜਲੀ ਸਿੰਘ ਦੇ ਹੱਕ ਵਿੱਚ ਰੋਡ ੪ੋਅ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਲੋਕਾਂ ਵਲੋਂ ਆਪਣੀਆਂ ਕਾਰਾਂ ਵਿੱਚ ਸਵਾਰ ਹੋ ਕੇ ਅੰਜਲੀ ਸਿੰਘ ਦੇ ਹੱਕ ਵਿੱਚ ਨਾਅਰੇਬਾਜੀ ਵੀ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਹਾਜਿਰ ਸਨ ਅਤੇ ਇਹ ਰੈਲੀ ਵੱਖ੍ਰਵੱਖ ਥਾਵਾਂ ਤੋਂ ਹੁੰਦੀ ਹੋਈ ਸਮਾਪਤ ਕੀਤੀ ਗਈ।
ਇਸ ਮੌਕੇ ਅੰਜਲੀ ਸਿੰਘ ਨੇ ਕਿਹਾ ਕਿ ਵਾਰਡ ਵਾਸੀਆਂ ਵਲੋਂ ਮਿਲਣ ਵਾਲੇ ਪਿਆਰ ਨੂੰ ਦੇਖ ਕੇ ਉਨ੍ਹਾਂ ਨੂੰ ਯਕੀਨ ਰੁ ਕਿ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਜਿੱਤਣ ਤੋਂ ਬਾਅਦ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ ਅਤੇ ਅਮਰੀਕ ਸਿੰਘ ਤਹਿਸੀਲਦਾਰ ਰਿਟਾy ਦੀ ਅਗਵਾਈ ਹੇਠ ਵਾਰਡ ਲਈ ਪੂਰੀ ਮਿਹਨਤ ਨਾਲ ਕੰਮ ਕਰੇਗੀ ਅਤੇ ਇਸ ਵਾਰਡ ਨੂੰ ਨਮੂਨੇ ਦੇ ਵਾਰਡ ਵਜੋਂ ਪੇ੪ ਕਰੇਗੀ।