ਵਾਰਨ ਤੋਂ ਬਾਅਦ ਯਾਸਿਰ ਸਰਵਸ਼੍ਰੇਸ਼ਠ ਲੈਗ ਸਪਿਨਰ

ਨਵੀਂ ਦਿੱਲੀ, 22 ਜੁਲਾਈ (ਸ.ਬ.) ਇੰਗਲੈਂਡ ਦੇ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਆਪਣੀ ਸਪਿਨ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਪਾਕਿਸਤਾਨ ਦੇ ਲੈਗ ਸਪਿਨਰ ਯਾਸਿਰ ਸ਼ਾਹ ਅੱਜ ਕੱਲ ਵਿਚ ਸੁਰਖੀਆਂ ਵਿਚ ਹਨ| ਇੰਗਲੈਂਡ ਟੀਮ ਦੇ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਨੇ ਯਾਸਿਰ ਸ਼ਾਹ ਨੂੰ ਆਸਟ੍ਰੇਲੀਆ ਦੇ ਦਿੱਗਜ ਗੇਂਦਬਾਜ਼ ਸ਼ੇਨ ਵਾਰਨ ਦੇ ਬਾਅਦ ਦੁਨੀਆ ਦਾ ਸਰਵਸ਼੍ਰੇਸ਼ਠ ਲੈਗ ਸਪਿਨਰ ਕਹਿ ਦਿੱਤਾ|
ਸਟੋਕਸ ਨੇ ਸੱਟ ਦੇ ਬਾਅਦ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ| ਉਨ੍ਹਾਂ ਕਿਹਾ ਕਿ ਜੇਕਰ ਇੰਗਲੈਂਡ ਨੂੰ ਸੀਰੀਜ਼ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਯਾਸਿਰ ਤੋਂ ਖੇਡਣ ਦਾ ਤਰੀਕਾ ਸਿਖਣਾ ਹੋਵੇਗਾ| ਯਾਸਿਰ ਸ਼ਾਹ ਨੂੰ ਮੈਂ ਸ਼ੇਨ ਵਾਰਨ ਦੇ ਬਾਅਦ ਸਰਵਸ਼੍ਰੇਸ਼ਠ ਲੈਗ ਸਪਿਨਰ ਮੰਨਦਾ ਹਾਂ|
ਯਾਸਿਰ ਇਸ ਸਮੇਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਪਹਿਲੇ ਨੰਬਰ ਤੇ ਹਨ| ਯਾਸਿਰ ਨੇ ਅਜੇ ਤੱਕ ਆਪਣੇ ਕੌਮਾਂਤਰੀ ਕੇਰੀਅਰ ਵਿਚ ਸਿਰਫ 13 ਟੈਸਟ ਮੈਚ ਖੇਡੇ ਹਨ ਅਤੇ ਉਸ ਨੇ 86 ਟੈਸਟ ਵਿਕਟ ਆਪਣੇ ਨਾਂ ਕੀਤੇ ਹਨ| ਜਦੋਂਕਿ ਯਾਸਿਰ ਨੇ 15 ਵਨਡੇ ਮੈਚਾਂ ਵਿਚ 18 ਵਿਕਟ ਝਟਕੇ ਹਨ| ਯਾਸਿਰ ਨੇ ਅਜੇ ਤੱਕ ਸਿਰਫ 2 ਕੌਮਾਂਤਰੀ ਟੀ-20 ਮੈਚ ਖੇਡੇ ਹਨ|
ਆਪਣੇ ਛੋਟੇ ਜਿਹੇ ਕਰੀਅਰ ਵਿਚ ਯਾਸਿਰ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ| ਯਾਸਿਰ ਨੇ ਇੰਗਲੈਂਡ ਦੇ ਖਿਲਾਫ ਲਾਰਡਸ ਕ੍ਰਿਕਟ ਮੈਦਾਨ ਤੇ ਖੇਡੇ ਗਏ ਪਹਿਲੇ ਟੈਸਟ ਮੈਚ ਚਿਵ 141 ਦੌੜਾਂ ਦੇ ਕੇ 10 ਵਿਕਟ ਆਪਣੇ ਨਾਂ ਕੀਤੇ ਹਨ| ਇਸ ਮੈਚ ਵਿਚ ਪਾਕਿਸਤਾਨ ਨੇ ਮੇਜ਼ਬਾਨ ਨੂੰ 75 ਦੌੜਾਂ ਨਾਲ ਹਰਾ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ|

Leave a Reply

Your email address will not be published. Required fields are marked *