ਵਾਰਾਣਸੀ ਹਵਾਈ ਅੱਡੇ ਤੇ 2 ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਬਚੇ

ਨਵੀਂ ਦਿੱਲੀ, 13 ਜੂਨ (ਸ.ਬ.) ਵਾਰਾਣਸੀ ਹਵਾਈ ਅੱਡੇ ਦੇ ਚੌਕਨੇ ਏ.ਟੀ.ਸੀ. ਨੇ ਅੱਜ ਦੋ ਜਹਾਜ਼ਾਂ ਨੂੰ ਰਨਵੇਅ ਤੇ ਟਕਰਾਉਣ ਤੋਂ ਬਚਾ ਲਿਆ| ਇਸ ਤੋਂ ਬਾਅਦ ਇਕ ਜਹਾਜ਼ ਕੰਪਨੀ ਨੇ ਆਪਣੇ ਦੋਵਾਂ ਪਾਈਲਟਾਂ ਨੂੰ ਫਿਲਹਾਲ ਡਿਉਟੀ ਤੋਂ ਹਟਾ ਦਿੱਤਾ ਹੈ| ਸਪਾਈਸ ਜੈਟ ਦੇ ਬੁਲਾਰੇ ਨੇ ਦੱਸਿਆ ਕਿ ਵਾਰਾਣਸੀ ਤੋਂ ਹੈਦਰਾਬਾਦ ਜਾ ਰਹੇ ਜਹਾਜ਼ ਦੇ ਦੋ ਪਾਈਲਟਾਂ ਨੂੰ ਕੰਪਨੀ ਨੇ ਫਿਲਹਾਲ ਡਿਊਟੀ ਤੋਂ ਹਟਾ ਦਿੱਤਾ ਹੈ| ਹਵਾਈ ਅੱਡੇ ਸੂਤਰਾਂ ਨੇ ਦੱਸਿਆ ਕਿ ਘਟਨਾ ਉਸ ਸਮੇਂ ਦੀ ਹੈ ਜਦੋਂ 178 ਯਾਤਰੀਆਂ ਨੂੰ ਲੈ ਕੇ ਇੰਡੀਗੋ ਦਾ ਜਹਾਜ਼ ਮੁੰਬਈ ਲਈ ਉਡਾਨ ਭਰਨ ਵਾਲਾ ਸੀ| ਏ.ਟੀ.ਸੀ. ਨੇ ਸਪਾਈਸਜੈਟ ਦੇ ਜਹਾਜ਼ ਨੂੰ ਕਿਹਾ ਸੀ ਕਿ ਉਹ ਇੰਡੀਗੋ ਜਹਾਜ਼ ਦੇ ਉਡਾਨ ਭਰਨ ਤਕ ਹੋਲਡਿੰਗ ਪੁਆਇੰਟ ਤੇ ਹੀ ਰਹੇ| ਹਾਲਾਂਕਿ ਸਪਾਈਸਜੈਟ ਦੇ ਬੁਲਾਰੇ ਅਨੁਸਾਰ ਰਨਵੇਅ ਵੱਲ ਜਾਣ ਦੇ ਕ੍ਰਮ ਵਿੱਚ ਜਹਾਜ਼ ਅਨਜਾਣੇ ਵਿੱਚ ਹੋਲਡਿੰਗ ਪੁਆਇੰਟ ਤੋਂ ਅੱਗੇ ਨਿਕਲ ਗਿਆ| ਇਹ ਦੇਖਦੇ ਹੋਏ ਏ.ਟੀ.ਸੀ. ਨੇ ਤੁਰੰਤ ਇੰਡੀਗੋ ਜਹਾਜ਼ ਨੂੰ ਸੂਚਿਤ ਕੀਤਾ ਅਤੇ ਉਸ ਨੇ ਉਡਾਨ ਟਾਲ ਦਿੱਤੀ| ਇੰਡੀਗੋ ਨੇ ਦੱਸਿਆ ਕਿ ਮਾਮਲਾ ਡੀ.ਜੀ.ਸੀ.ਏ. ਕੋਲ ਚਲਾ ਗਿਆ ਹੈ|

Leave a Reply

Your email address will not be published. Required fields are marked *