ਵਾਰਾਨਸੀ ਵਿੱਚ ਇੱਕ ਹੋਰ ਵੱਡਾ ਹਾਦਸਾ ਟਲਿਆ ਫਲਾਈਓਵਰ ਦੀ ਲੋਹੇ ਦੀ ਪਲੇਟ ਡਿੱਗੀ

ਵਾਰਾਨਸੀ, 1 ਜੂਨ (ਸ.ਬ.) ਪੀ.ਐਮ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਵਿੱਚ ਇਕ ਵੱਡਾ ਹਾਦਸਾ ਟਲ ਗਿਆ| ਵਾਰਾਨਸੀ ਤੋਂ ਬਾਬਤਪੁਰ ਏਅਰਪੋਰਟ ਵਿਚਕਾਰ ਬਣ ਰਹੇ ਫਲਾਈਓਵਰ ਵਿੱਚ ਲੱਗੀ ਲੋਹੇ ਦੀ ਪਲੇਟ ਸਵੇਰੇ ਚਾਰ ਡਿੱਗ ਗਈ| ਲੋਹੇ ਦੀ ਪਲੇਟ ਡਿੱਗਣ ਨਾਲ ਆਸਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ| ਪਹਿਲੇ ਤੋਂ ਹੀ ਰਸਤਾ ਬਲਾਕ ਸੀ ਅਤੇ ਰਾਤ ਦਾ ਸਮਾਂ ਸੀ| ਇਸ ਲਈ ਕੋਈ ਅਣਹੋਣੀ ਨਹੀਂ ਹੋਈ|
ਪਿਛਲੇ ਮਹੀਨੇ ਦੀ 15 ਤਾਰੀਕ ਨੂੰ ਵੀ ਅਜਿਹਾ ਹੀ ਹਾਦਸਾ ਹੋਇਆ ਸੀ| ਉਸਾਰੀ ਹੋ ਰਹੇ ਫਲਾਈਓਵਰ ਦਾ ਇਕ ਹਿੱਸਾ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ ਸੀ| ਵਾਰਾਨਸੀ ਤੋਂ ਸੰਸਦ ਮੈਂਬਰ ਪੀ.ਐਮ ਮੋਦੀ ਅਤੇ ਸੂਬੇ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਸੀ| ਫਲਾਈਓਵਰ ਬਣਾ ਰਹੀ ਏਜੰਸੀ ਦੇ 4 ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ

Leave a Reply

Your email address will not be published. Required fields are marked *