ਵਾਰੀ ਬਦਲ ਕੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ : ਬਲਵਿੰਦਰ ਕੁੰਭੜਾ
ਵਾਰੀ ਬਦਲ ਕੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ : ਬਲਵਿੰਦਰ ਕੁੰਭੜਾ
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ਼ੁਭਜੋਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ
ਐਸ.ਏ.ਐਸ. ਨਗਰ, 15 ਸਤੰਬਰ (ਸ.ਬ.) ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਮਨੌਲੀ ਜੋਨ ਤੋਂ ਅਜ਼ਾਦ ਉਮੀਦਵਾਰ ਸ੍ਰ. ਸ਼ੁਭਜੋਤ ਸਿੰਘ (ਪੁੱਤਰ ਸ੍ਰ. ਅਵਤਾਰ ਸਿੰਘ ਮਨੌਲੀ ਸਰਪੰਚ) ਦੇ ਹੱਕ ਵਿਚ ਵੱਖ ਵੱਖ ਪਿੰਡਾਂ ਗਡਾਣਾ, ਢੇਲਪੁਰ ਅਤੇ ਗੀਗੇਮਾਜਰਾ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਵਾਰੀ ਬਦਲ ਕੇ ਰਾਜ ਕਰਦੀਆਂ ਆ ਰਹੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ| ਚੋਣਾਂ ਦੌਰਾਨ ਹਮੇਸ਼ਾਂ ਪਿੰਡਾਂ ਵਿਚ ਨਸ਼ੇ ਵੰਡ ਕੇ ਨੌਜਵਾਨ ਪੀੜ੍ਹੀ ਦਾ ਬੇੜਾ ਗਰਕ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਵੱਲੋਂ ਧੱਕੇਸ਼ਾਹੀਆਂ ਦਾ ਦੌਰ ਅੱਜ ਵੀ ਲਗਾਤਾਰ ਚੱਲ ਰਿਹਾ ਹੈ| ਇਸ ਮੌਕੇ ਸ੍ਰ. ਹਰਬੰਸ ਸਿੰਘ ਢੋਲੇਵਾਲ ਨੇ ਕਿਹਾ ਕਿ ਸ੍ਰ. ਸ਼ੁਭਜੋਤ ਸਿੰਘ ਦੇ ਪਿਤਾ ਸ੍ਰ. ਅਵਤਾਰ ਸਿੰਘ ਮਨੌਲੀ ਦੇ ਨਾਮਜਦਗੀ ਪੱਤਰ ਵਾਲੀ ਫਾਈਲ ਸੱਤਾਧਾਰੀ ਪਾਰਟੀ ਦੇ ਇਸ਼ਾਰੇ ਤੇ ਜਾਣਬੁੱਝ ਕੇ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ|
ਇਸ ਮੌਕੇ ਪਿੰਡਾਂ ਵਿੱਚ ਲੋਕਾਂ ਵੱਲੋਂ ਸਰਪੰਚ ਅਵਤਾਰ ਸਿੰਘ ਮਨੌਲੀ, ਸ੍ਰ. ਬਲਵਿੰਦਰ ਸਿੰਘ ਕੁੰਭੜਾ, ਸ੍ਰ. ਹਰਬੰਸ ਸਿੰਘ ਢੋਲੇਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਸ੍ਰ. ਹਰਦੀਪ ਸਿੰਘ, ਸ੍ਰ. ਮਨਜੀਤ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰ. ਸੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ|