ਵਾਲਮੀਕ ਨੌਜਵਾਨ ਸੇਵਾ ਕਲੱਬ ਸੋਹਾਣਾ ਨੇ ਭੰਡਾਰਾ ਕਰਵਾਇਆ


ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਵਾਲਮੀਕ  ਨੌਜਵਾਨ ਸੇਵਾ ਕਲੱਬ ਸੋਹਾਣਾ ਵਲੋਂ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਵਾਲਮੀਕੀ ਮੁਹੱਲਾ ਵਿਖੇ ਅੱਜ ਵਿਸ਼ਾਲ ਭੰਡਾਰਾ ਕਰਵਾਇਆ ਗਿਆ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਜੱਸੀ ਸੋਹਾਣਾ ਨੇ ਦਸਿਆ ਕਿ ਭੰਡਾਰਾ ਕਰਨ  ਤੋਂ ਪਹਿਲਾਂ ਹਵਨ ਕੀਤਾ ਗਿਆ| ਇਸ ਮੌਕੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਪੁੱਤਰ ਸ੍ਰ. ਰੂਬੀ ਸਿੱਧੂ ਮੁੱਖ ਮਹਿਮਾਨ ਸਨ| 
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰੂਬੀ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਏ ਜਾਣੇ ਚਾਹੀਦੇ ਹਨ| 
ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸ੍ਰ. ਬੂਟਾ ਸਿੰਘ, ਸਾਬਕਾ ਸਰਪੰਚ ਬੱਗਾ ਸਿੰਘ, ਕਲੱਬ ਦੇ ਮਂੈਬਰ ਸੋਰਭ, ਜੀਵਨਜੋਤ, ਬੌਬੀ, ਕਾਲਾ, ਦੀਪਕ ਅਤੇ ਹੋਰ ਮੌਜੂਦ ਸਨ|  

Leave a Reply

Your email address will not be published. Required fields are marked *