ਵਾਲੀਆਂ ਭਾਰਾਵਾਂ ਨੂੰ ਸਦਮਾ, ਪਿਤਾ ਦੀ ਮੌਤ

ਐਸ. ਏ. ਐਸ. ਨਗਰ, 3 ਜੁਲਾਈ (ਸ.ਬ.) ਮਿਉਂਸਪਲ ਕੌਂਸਲਰ ਸ੍ਰ. ਗੁਰਮੀਤ ਸਿੰਘ ਵਾਲੀਆ, ਸੀਨੀਅਰ ਪੱਤਰਕਾਰ ਸ੍ਰ. ਗੁਰਮੁਖ ਸਿੰਘ ਵਾਲੀਆ ਅਤੇ ਕੰਟਰੈਕਟਰ  ਸ੍ਰ. ਗੁਰਪ੍ਰੀਤ ਸਿੰਘ ਵਾਲੀਆ ਦੇ ਪਿਤਾ ਸ੍ਰ. ਸੁਰਿੰਦਰ ਸਿੰਘ ਵਾਲੀਆ ਦਾ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ| ਉਹ 65 ਵਰ੍ਹਿਆਂ ਦੇ ਸਨ ਅਤੇ ਆਪਣੇ ਜੱਦੀ ਪਿੰਡ ਸਾਹਿਬਪੁਰਾ ਨੇੜੇ ਖੰਨਾ ਵਿਖੇ ਰਹਿੰਦੇ ਸਨ| ਕੱਲ  ਸਵੇਰੇ ਉਹਨਾਂ ਨੂੰ ਸਾਹ ਦੀ ਸ਼ਿਕਾਇਤ ਹੋਣ ਤੇ ਸਥਾਨਕ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਇਥੇ ਹਾਲਤ ਵਿਗੜ ਜਾਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ|
ਸ੍ਰ. ਸੁਰਿੰਦਰ ਸਿੰਘ ਵਾਲੀਆ ਦਾ ਅੰਤਿਮ ਸਸਕਾਰ ਬੀਤੀ ਸ਼ਾਮ ਉਹਨਾਂ ਦੇ ਪਿੰਡ ਸਾਹਿਬਪੁਰਾ ( ਖੰਨਾ) ਵਿਖੇ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਪਿੰਡ ਵਾਸੀਆਂ ਸ਼ਹਿਰ ਦੇ ਕੌਂਸਲਰਾਂ, ਵੱਖ ਵੱਖ ਸਿਆਸੀ , ਧਾਰਮਿਕ ਅਤੇ  ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ|  ਸ੍ਰ. ਸੁਰਿੰਦਰ ਸਿੰਘ ਵਾਲੀਆ ਦੀ ਆਤਮਿਕ ਸ਼ਾਤੀ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਖੰਡ ਪਾਠ 7 ਜੁਲਾਈ (ਸ਼ੁਕਰਵਾਰ) ਨੂੰ ਆਰੰਭ  ਹੋਣਗੇ ਜਿਹਨਾਂ ਦੇ ਭੋਗ 9 ਜੁਲਾਈ ( ਐਤਵਾਰ) ਨੂੰ ਪੈਣਗੇ| ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਸਾਹਿਬਪੁਰਾ ਵਿਖੇ 9 ਜੁਲਾਈ ਨੂੰ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ|

Leave a Reply

Your email address will not be published. Required fields are marked *