ਵਾਸ਼ਿੰਗਟਨ ਵਿਚ ਪਟੜੀ ਤੋਂ ਉਤਰੇ ਰੇਲਗੱਡੀ ਦੇ ਡੱਬੇ

ਸਟੀਲਕੂਮ, 3 ਜੁਲਾਈ (ਸ.ਬ.) ਵਾਸ਼ਿੰਗਟਨ ਦੇ ਪੀਯਰਸ ਕਾਉਂਟੀ ਦੇ ਇਕ ਸ਼ਹਿਰ ਵਿੱਚ ਜਲ ਸਰੋਤ ਦੇ ਨੇੜੇ ਐਮ ਟਰੈਕ ਯਾਤਰੀ ਰੇਲਗੱਡੀ ਦੇ ਕੁਝ ਡੱਬੇ ਕਲ ਪਟੜੀ ਤੋਂ ਉਤਰ ਗਏ| ਇਸ ਦੁਰਘਟਨਾ ਵਿੱਚ ਲੋਕਾਂ ਦੇ ਮਾਮੂਲੀ ਰੂਪ ਵਿੱਚ ਜ਼ਖਮੀ ਹੋਣ ਦੀਆਂ ਖਬਰਾਂ ਹਨ|
ਪੀਯਰਸ ਕਾਉਂਟੀ ਸ਼ੇਰਿਫ ਦੇ ਦਫਤਰ ਨੇ ਟਵੀਟਰ ਤੇ ਕਿਹਾ ਕਿ ਕਲ ਸਟੀਲਾਕੂਮ ਕੋਲ ਇਕ ਜਲ ਸਰੋਤ  ਨੇੜੇ ਐਮ ਟਰੈਕ ਕਾਸਕੇਡਸ ਰੇਲਗੱਡੀ ਦੇ ਪਟੜੀ ਤੋਂ ਉਤਰਣ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਇਹ ਗੱਡੀ ਕੈਨੇਡਾ ਦੇ ਵੇਨਕੁਵਰ ਅਤੇ ਅੋਰਗੇਨ ਦੇ ਯੂਜੀਨ-ਸਪਰਿੰਗਫੀਲਡ ਵਿੱਚ ਚੱਲਦੀ ਹੈ|
ਐਮ ਟਰੈਕ ਸਥਾਨਕ ਸਮੇਂ ਮੁਤਾਬਕ ਦੁਪਹਿਰ 2:30 ਵਜੇ ਪਟੜੀ ਤੋਂ ਉਤਰੀ| 267 ਯਾਤਰੀਆਂ ਨੂੰ ਲੈ ਜਾ ਰਹੀ ਰੇਲਗੱਡੀ ਚੈਂਬਰਸ ਬੇ ਗੋਲਫ ਕੋਰਸ ਕੋਲ ਪਟੜੀ ਤੋਂ ਉਤਰੀ| ਸਾਲ 2015 ਵਿੱਚ ਯੂ. ਐਸ. ਓਪਨ ਇੱਥੇ ਹੋਇਆ ਸੀ| ਕੰਪਨੀ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੈਕਲਪਿਕ ਗੱਡੀਆਂ ਉਪਲਬਧ ਕਰਵਾਈਆਂ ਗਈਆਂ ਹਨ|

Leave a Reply

Your email address will not be published. Required fields are marked *