ਵਾਸ਼ਿੰਗਟਨ ਵਿਚ ਹਾਂਟਾਵਾਇਰਸ ਦਾ ਕਹਿਰ, 3 ਦੀ ਮੌਤ

ਵਾਸ਼ਿੰਗਟਨ,7 ਜੁਲਾਈ (ਸ.ਬ.)  ਅਮਰੀਕਾ ਦੇ ਵਾਸ਼ਿੰਗਟਨ ਵਿਚ ਹਾਂਟਾਵਾਇਰਸ ਦੀ ਚਪੇਟ ਵਿਚ ਹੁਣ ਤੱਕ 5 ਵਿਅਕਤੀ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਜਨ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਸ਼ਿੰਗਟਨ ਰਾਜ ਵਿਚ ਇਸ ਇਨਫੈਕਸ਼ਨ ਦਾ ਕਹਿਰ ਬੀਤੀ ਫਰਵਰੀ ਤੋਂ ਫੈਲਿਆ ਹੈ| ਬੀਤੇ 18 ਸਾਲਾਂ ਤੋਂ ਇਸ ਬਿਮਾਰੀ ਦਾ ਰਾਜ ਵਿਚ ਇਹ ਸਭ ਤੋਂ ਖਰਾਬ ਕਹਿਰ ਹੈ|
ਇਕ ਸਾਲ ਦੌਰਾਨ ਰਾਜ ਵਿਚ ਹਾਂਟਾਵਾਇਰਸ ਫੇਸਮਨਰੀ ਸਿੰਡਰੋਮ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ| ਸਾਹ ਸੰਬੰਧੀ ਇਸ ਬਿਮਾਰੀ ਦੀ ਪਹਿਲੀ ਵਾਰ ਸਾਲ 1993 ਵਿਚ ਅਮਰੀਕਾ ਦੇ ਦੱਖਣੀ-ਪੱਛਮੀ ਦੇ ‘ਫਾਰ ਕਾਰਨਰ’ ਖੇਤਰ ਵਿਚ ਪਹਿਚਾਣ ਕੀਤੀ ਗਈ ਸੀ| ਇਹ ਬਿਮਾਰੀ ਬਿਮਾਰ ਚੂਹਿਆਂ ਨਾਲ ਮਨੁੱਖਾਂ ਵਿਚ ਫੈਲਦੀ ਹੈ| ਇਹ ਜਾਂ ਤਾਂ ਯੂਰਿਨ, ਲਾਰ ਜਾਂ ਵਾਇਰਸ ਨਾਲ ਦੂਸ਼ਿਤ ਹੋਣ ਵਾਲੀ ਧੂੜ ਨਾਲ ਸੰਪਰਕ ਦੇ ਮਾਧਿਅਮ ਨਾਲ ਫੈਲਦੀ ਹੈ| ਵਾਸ਼ਿੰਗਟਨ ਦੇ ਸਿਹਤ ਵਿਭਾਗ ਦੇ ਬੁਲਾਰੇ ਡੇਵਿਡ ਜਾਨਸਨ ਨੇ ਕਿਹਾ ਕਿ ਮੌਜੂਦਾ ਇਨਫੈਕਸ਼ਨ ਨਾਲ 20 ਤੋਂ 50 ਸਾਲ ਦੇ ਉਮਰ ਵਰਗ ਦੇ ਔਰਤਾਂ ਅਤੇ ਮਰਦ ਪ੍ਰਭਾਵਿਤ ਹੋ ਰਹੇ ਹਨ|

Leave a Reply

Your email address will not be published. Required fields are marked *