ਵਾਹਨਾਂ ਦੀ ਸਹੀ ਪਾਰਕਿੰਗ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਚੰਡੀਗੜ੍ਹ,14 ਫਰਵਰੀ (ਰਾਹੁਲ) : ਸੈਕਟਰ 22 ਬੀ ਦੀ ਮਾਰਕੀਟ ਦੇ ਪਿੱਛੇ ਘਰਾਂ ਦੇ ਨੇੜੇ ਅਕਸਰ ਹੀ ਲੋਕ ਆਪਣੇ ਵਾਹਨ ਖੜਾ ਕਰ ਕੇ ਮਾਰਕੀਟ ਚਲੇ ਜਾਂਦੇ ਹਨ ਅਤੇ ਕਈ ਵਾਹਨ ਤਾਂ ਇਸ ਥਾਂ ਉਪਰ ਸਾਰਾ ਸਾਰਾ  ਦਿਨ ਹੀ ਖੜੇ ਰਹਿੰਦੇ ਹਨ,ਜਿਸ ਕਾਰਨ ਇਸ ਰਸਤੇ ਜਾਣ ਵਾਲੇ ਲੋਕਾਂ ਨੁੰ ਬਹੁਤ            ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਤੋਂ ਇਲਾਵਾ ਜਿਹੜੇ ਵਾਹਨ ਇਥੇ ਖੜੇ ਹੁੰਦੇ ਹਨ, ਉਹਨਾਂ ਦੇ ਆਲੇ ਦੁਆਲੇ ਆ ਕੇ ਹੋਰ ਵਾਹਨ ਵੀ  ਖੜੇ ਹੋ ਜਾਂਦੇ ਹਨ ਜਿਸ ਕਰਕੇ ਇਥੇ ਪਹਿਲਾਂ ਖੜੇ ਵਾਹਨਾਂ ਨੂੰ ਬਾਹਰ ਨਿਕਲਣਾ ਹੀ ਔਖਾ ਹੋ ਜਾਂਦਾ ਹੈ ਜਿਸ ਕਾਰਨ ਕਈ ਵਾਰ ਲੋਕਾਂ ਵਿਚ ਆਪਸੀ ਬਹਿਸਬਾਜੀ ਵੀ ਹੋ ਜਾਂਦੀ ਹੈ| ਇਸ ਥਾਂ ਉਪਰ ਅਕਸਰ ਹੀ ਲੋਕ ਆਪਣੇ ਵਾਹਨਾਂ ਨੂੰ ਟੇਡੇ ਮੇਢੇ ਢੰਗ ਨਾਲ ਖੜੀ ਕਰਕੇ ਆਪ ਮਾਰਕੀਟ ਚਲੇ ਜਾਂਦੇ ਹਨ,ਜਿਸ ਕਰਕੇ ਹੋਰਨਾਂ ਵਾਹਨਾਂ ਨੂੰ ਲੰਘਣ ਵੇਲੇ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ|

Leave a Reply

Your email address will not be published. Required fields are marked *